ਵਾਸ਼ਿੰਗਟਨ : ਸੂਰਜ ਦੇ ਬਾਰੇ ਵਿਚ ਕੌਣ ਨਹੀਂ ਜਾਨਣਾ ਚਾਹੁੰਦਾ। ਹਰ ਕਿਸੇ ਦੇ ਮਨ ਵਿਚ ਇੱਛਾ ਹੁੰਦੀ ਹੈ ਇਹ ਜਾਣਨ ਦੀ ਕਿ ਸੂਰਜ ਇੰਨਾ ਗਰਮ ਕਿਉਂ ਹੁੰਦਾ ਹੈ, ਉਹ ਵਿੱਖਣ ਵਿਚ ਕਿਵੇਂ ਹੈ ਆਦਿ। ਭਾਵੇਂ ਹੀ ਮਨੁੱਖ ਸੂਰਜ ਤੱਕ ਨਾ ਪਹੁੰਚ ਪਾ ਰਿਹਾ ਹੋਵੇ ਪਰ ਵਿਗਿਆਨੀ ਲਗਾਤਾਰ ਸੂਰਜ ਦੇ ਰਹੱਸ ਨੂੰ ਜਾਣਨ ਦੀ ਕੋਸ਼ਿਸ਼ ਵਿਚ ਜੁਟੇ ਰਹਿੰਦੇ ਹਨ। NASA ਦੇ ਆਰਬਿਟਰ ਨੇ ਕੁੱਝ ਤਸਵੀਰਾਂ ਭੇਜੀਆਂ ਹਨ। ਇਹ ਤਸਵੀਰਾਂ ਧਰਤੀ ਅਤੇ ਸੂਰਜ ਦੇ ਵਿਚਾਲੇ ਦੀ ਦੂਰੀ ਦੇ ਮੱਧ ਵਿਚੋਂ ਲਈਆਂ ਗਈਆਂ ਹਨ। ਯਾਨੀ ਕਿ ਆਰਬਿਟਰ ਨੇ ਇਹ ਤਸਵੀਰਾਂ ਸੂਰਜ ਤੋਂ ਲਗਭਗ 7 ਕਰੋੜ 70 ਲੱਖ ਕਿਲੋਮੀਟਰ ਦੀ ਦੂਰੀ ਤੋਂ ਲਈਆਂ ਹਨ। ਇਹ ਆਰਬਿਟਰ ਸੂਰਜ ਦੇ 4 ਕਰੋੜ 20 ਲੱਖ ਕਿਲੋਮੀਟਰ ਨਜ਼ਦੀਕ ਤੱਕ ਜਾਵੇਗਾ।
NASA ਦੇ ਆਰਬਿਟਰ ਨੇ ਸੂਰਜ ਦੀਆਂ ਜੋ ਤਸਵੀਰਾਂ ਭੇਜੀਆਂ ਹਨ, ਉਸ ਵਿਚ ਅਣਗਿਣਤ ਅੱਗ ਬੱਲਦੀ ਵਿਖਾਈ ਦੇ ਰਹੀ ਹੈ। ਵੀਰਵਾਰ ਨੂੰ ਆਰਬਿਟਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਜਾਰੀ ਕੀਤਾ ਗਿਆ। ਨਾਸਾ ਨੇ ਇਹ ਆਰਬਿਟਰ ਫਰਵਰੀ ਵਿਚ ਲਾਂਚ ਕੀਤਾ ਸੀ। ਇਸ ਸੋਲਰ ਆਰਬਿਟਰ ਨੂੰ ਕੇਪ ਕੇਨਵੇਰਲ ਤੋਂ ਰਵਾਨਾ ਕੀਤਾ ਗਿਆ ਸੀ। ਤਸਵੀਰਾਂ ਵਿਚ ਵਿਖਾਈ ਦੇ ਰਿਹਾ ਹੈ ਕਿ ਅੱਗ ਦੀਆਂ ਛੋਟੀਆਂ-ਛੋਟੀਆਂ ਅਣਗਿਣਤ ਲਪਟਾਂ ਗੋਲੇ ਦੇ ਆਕਾਰ ਵਿਚ ਉਠ ਰਹੀਆਂ ਹਨ। ਪੁਲਾੜ ਵਿਗਿਆਨੀ ਅਤੇ ਇਸ ਪ੍ਰੋਜੈਕਟ ਦੇ ਮੁੱਖ ਮੈਂਬਰ ਡੇਨਿਅਲ ਮੁਲਰ ਨੇ ਇਨ੍ਹਾਂ ਲਪਟਾਂ ਨੂੰ ਕੈਂਪਫਾਇਰ ਨਾਮ ਦਿੱਤਾ ਹੈ।
ਫਿਲੀਪੀਨਜ਼ ਨੇ ਅਗਲੇ ਮਹੀਨੇ ਤੋਂ ਵਿਦੇਸ਼ੀ ਨਾਗਰਿਕਾਂ ਲਈ ਖੋਲ੍ਹੇ ਦਰਵਾਜੇ
NEXT STORY