ਇਸਵਾਤੀਨੀ: ਹਰ ਇਕ ਦੇਸ਼ ਵਿਚ ਵੱਖ-ਵੱਖ ਕਾਨੂੰਨ ਹੁੰਦੇ ਹਨ ਅਤੇ ਅਜਿਹੇ ਕਈ ਦੇਸ਼ ਹਨ ਜੋ ਆਪਣੇ ਅਜੀਬੋ-ਗਰੀਬ ਕਾਨੂੰਨਾਂ ਲਈ ਜਾਣੇ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਹੈ ਸਵਾਜੀਲੈਂਡ ਪਰ ਸਾਲ 2018 ਵਿਚ ਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ 'ਤੇ ਇੱਥੇ ਦੇ ਰਾਜਾ ਨੇ ਦੇਸ਼ ਦਾ ਨਾਮ ਬਦਲ ਕੇ ਦਿ ਕਿੰਗਡਮ ਆਫ ਇਸਵਾਤੀਨੀ ਰੱਖ ਦਿੱਤਾ।
ਦਰਅਸਲ ਇਸ ਦੇਸ਼ ਵਿਚ ਹਰ ਸਾਲ ਅਗਸਤ-ਸਤੰਬਰ ਮਹੀਨੇ ਵਿਚ ਮਹਾਰਾਣੀ ਦੀ ਮਾਂ ਦੇ ਸ਼ਾਹੀ ਪਿੰਡ ਲੁਦਜਿਜਿਨੀ ਵਿਚ 'ਉਮਹਲਾਂਗਾ ਸੈਰੇਮਨੀ' ਫੈਸਟੀਵਲ ਹੁੰਦਾ ਹੈ, ਜਿਸ ਵਿਚ 10 ਹਜ਼ਾਰ ਤੋਂ ਜ਼ਿਆਦਾ ਕੁਆਰੀ ਕੁੜੀਆਂ ਅਤੇ ਬੱਚੀਆਂ ਸ਼ਾਮਲ ਹੁੰਦੀਆਂ ਹਨ। ਇਸ ਫੈਸਟੀਵਲ ਵਿਚ ਰਾਜੇ ਦੇ ਸਾਹਮਣੇ ਕੁਆਰੀ ਕੁੜੀਆਂ ਡਾਂਸ ਕਰਦੀਆਂ ਹਨ। ਨੈਸ਼ਨਲ ਜਿਓਗਰਾਫਿਕ ਦੀ ਰਿਪੋਰਟ ਮੁਤਾਬਕ ਇਨ੍ਹਾਂ ਕੁੜੀਆਂ ਵਿਚੋਂ ਰਾਜਾ ਆਪਣੀ ਰਾਣੀ ਚੁਣਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਕੁੜੀਆਂ ਬਿਨਾਂ ਕੱਪੜਿਆਂ ਦੇ ਹੀ ਰਾਜਾ ਅਤੇ ਉਸ ਦੀ ਪੂਰੀ ਪ੍ਰਜਾ ਸਾਹਮਣੇ ਡਾਂਸ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਦੇਸ਼ ਦੇ ਰਾਜਾ ਮਸਵਾਤੀ ਨੇ 15 ਵਿਆਹ ਕੀਤੇ ਹਨ ਅਤੇ ਉਨ੍ਹਾਂ ਦੇ 25 ਬੱਚੇ ਹਨ।
ਪਿਛਲੇ ਸਾਲ ਇਸ ਦੇਸ਼ ਦੀਆਂ ਕਈ ਕੁੜੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਇਸ ਪਰੇਡ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਦੋਂ ਰਾਜਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਕੁੜੀਆਂ ਦੇ ਪਰਿਵਾਰਾਂ ਨੂੰ ਕਾਫ਼ੀ ਜੁਰਮਾਨਾ ਦੇਣਾ ਪਿਆ। ਇਸ ਦੇ ਇਲਾਵਾ ਇਸ ਦੇਸ਼ ਦੇ ਰਾਜਾ 'ਤੇ ਲਗਾਤਾਰ ਇਹ ਇਲਜ਼ਾਮ ਲੱਗਦੇ ਰਹੇ ਹਨ, ਕਿ ਉਹ ਖੁਦ ਸ਼ਾਨੋ-ਸ਼ੌਕਤ ਨਾਲ ਰਹਿੰਦੇ ਹਨ, ਜਦੋਂਕਿ ਉਨ੍ਹਾਂ ਦੇ ਦੇਸ਼ ਵਿਚ ਇਕ ਵੱਡੀ ਆਬਾਦੀ ਬੇਹੱਦ ਗਰੀਬ ਹੈ। ਦੱਸ ਦੇਈਏ ਕਿ ਸਾਲ 2015 ਵਿਚ ਭਾਰਤ ਅਫਰੀਕਾ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਰਾਜਾ ਮਸਵਾਤੀ ਭਾਰਤ ਵੀ ਆ ਚੁੱਕੇ ਹਨ।
ਆਸਟ੍ਰੇਲੀਆਈ ਪੀ.ਐੱਮ. ਨੇ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ, ਕਿਹਾ- ਦੋਸਤੀ 'ਭਰੋਸੇ' ਅਤੇ 'ਸਨਮਾਨ' 'ਤੇ ਆਧਾਰਿਤ
NEXT STORY