ਜਿਨੇਵਾ— ਸਵਿਟਜ਼ਰਲੈਂਡ ਦੀ ਪੁਲਸ ਨੇ ਦੱਸਿਆ ਕਿ ਜ਼ੁਰਿਕ ਦੇ ਇਕ 83 ਸਾਲਾਂ ਬਜ਼ੁਰਗ ਵਿਅਕਤੀ ਨੇ ਹਸਪਤਾਲ 'ਚ ਗੋਲੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਇਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਜ਼ੁਰਿਕ ਕੈਂਟਨ ਪੁਲਸ ਨੇ ਕਿਹਾ ਕਿ ਐਫੋਲਟਰੇਨ ਏਮ ਅਬੀਸ ਦੇ ਇਕ ਹਸਪਤਾਲ ਦੇ ਰੂਮ 'ਚ ਅੱਧੀ ਰਾਤ ਨੂੰ ਹਸਪਤਾਲਦੇ ਕਰਮਚਾਰੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਕਮਰਚਾਰੀਆਂ ਨੇ ਦੇਖਿਆ ਕਿ 83 ਸਾਲਾਂ ਬਜ਼ੁਰਗ ਨੇ ਆਪਣੀ ਪਤਨੀ ਦਾ ਕਤਲ ਕਰਕੇ ਖੁਦ ਨੂੰ ਗੋਲੀ ਮਾਰ ਲਈ ਸੀ। ਪੁਲਸ ਨੇ ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਔਰਤ ਦੀ ਲਾਸ਼ ਮੰਜੇ 'ਤੇ ਪਈ ਸੀ ਤੇ ਪੁਰਸ਼ ਦੀ ਲਾਸ਼ ਫਰਸ਼ 'ਤੇ ਸੀ। ਪੁਲਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਮਾਹਰਾਂ ਦੀ ਮਦਦ ਲੈ ਰਹੇ ਹਨ। ਅਜੇ ਕਤਲ ਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਨੇਪਾਲ ਨੇ ਦਿੱਤਾ ਭਾਰਤ ਨੂੰ ਮਨੁੱਖੀ ਅਧਿਕਾਰ ਸੰਮੇਲਨ ਦਾ ਸੱਦਾ
NEXT STORY