ਬਰਨ (ਬਿਊਰੋ)— ਯੂਰਪੀ ਦੇਸ਼ ਸਵਿਟਜ਼ਰਲੈਂਡ ਵਿਚ ਸਿੰਙ ਵਾਲੀਆਂ ਗਾਵਾਂ 'ਤੇ ਬਕਰੀਆਂ ਰੱਖਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਦਿੱਤੀ ਜਾਵੇਗੀ। ਸਵਿਸ ਦੀ 55 ਫੀਸਦੀ ਜਨਤਾ ਨੇ ਇਸ ਨਾਲ ਸਬੰਧਤ ਇਕ ਪ੍ਰਸਤਾਵ ਨੂੰ ਜਨਮਤ ਜ਼ਰੀਏ ਰੱਦ ਕਰ ਦਿੱਤਾ ਹੈ। ਸਿੰਙ ਦੀ ਸੰਭਾਲ ਲਈ ਸਾਲਾਨਾ 191.65 ਡਾਲਰ (ਲੱਗਭਗ 14 ਹਜ਼ਾਰ ਰੁਪਏ) ਸਬਸਿਡੀ ਦੇਣ ਦਾ ਪ੍ਰਸਤਾਵ ਸੀ।
ਸਵਿਟਜ਼ਰਲੈਂਡ ਦਾ ਰਾਸ਼ਟਰੀ ਚਿੰਨ੍ਹ ਗਾਂ ਹੈ। ਇੱਥੇ ਤਿੰਨ ਚੌਥਾਈ ਗਾਵਾਂ ਬਿਨਾਂ ਸਿੰਙ ਵਾਲੀਆਂ ਹਨ। ਉਨ੍ਹਾਂ ਦੇ ਸਿੰਙ ਨੂੰ ਜਾਂ ਤਾਂ ਗਰਮ ਲੋਹੇ ਨਾਲ ਦਾਗ ਕੇ ਖਤਮ ਕਰ ਦਿੱਤਾ ਜਾਂਦਾ ਹੈ ਜਾਂ ਜੈਨੇਟਿਕ ਰੂਪ ਨਾਲ ਉਨ੍ਹਾਂ ਨੂੰ ਵਿਕਸਿਤ ਹੀ ਨਹੀਂ ਹੋਣ ਦਿੱਤਾ ਜਾਂਦਾ।
ਲੋਕਾਂ ਦਾ ਕਹਿਣਾ ਸੀ ਕਿ ਸਿੰਙ ਹਟਾਉਣ ਦੀ ਪ੍ਰਕਿਰਿਆ ਬਹੁਤ ਦਰਦਨਾਕ ਹੈ ਪਰ ਸਿੰਙ ਵਾਲੀ ਗਾਂ ਨੂੰ ਰੱਖਣ ਵਿਚ ਉਨ੍ਹਾਂ ਦੇ ਜ਼ਖਮੀ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਦੇ ਇਲਾਵਾ ਜ਼ਿਆਦਾ ਜਗ੍ਹਾ ਦੀ ਵੀ ਲੋੜ ਹੁੰਦੀ ਹੈ। ਇਸ ਲਈ ਸਿੰਙ ਵਾਲੀ ਗਾਂ ਰੱਖਣ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਮੰਗ ਕੀਤੀ ਗਈ ਸੀ। ਇਸ ਲਈ ਕਰਵਾਏ ਗਏ ਜਨਮਤ ਵਿਚ 55 ਫੀਸਦੀ ਲੋਕਾਂ ਨੇ ਇਸ ਨੂੰ ਰੱਦ ਕਰ ਦਿੱਤਾ। ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਕਿਸੇ ਵੀ ਤਰ੍ਹਾਂ ਗਾਂ ਨੂੰ ਪਾਲਣ ਲਈ ਸੁਤੰਤਰ ਹਨ। ਸਬਸਿਡੀ ਦੇਣ ਨਾਲ ਸਾਲਾਨਾ ਖੇਤੀਬਾੜੀ ਬਜਟ 'ਤੇ ਭਾਰ ਵਧੇਗਾ।
ਤਾਇਵਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
NEXT STORY