ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਆਤਮਘਾਤੀ ਹਮਲਾਵਰਾਂ ਦੇ ਇਕ ਸਮੂਹ ਨੇ ਦੇਸ਼ ਦੇ ਪੂਰਬੀ ਨੰਗਰਹਾਰ ਸੂਬੇ ਦੇ ਸੰਸਦ ਮੈਂਬਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਸੰਸਦ ਮੈਂਬਰ ਦੇ ਪਤੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਘਟਨਾ ਦੇ ਸਮੇਂ ਸੰਸਦ ਮੈਂਬਰ ਖੁਦ ਘਰ ਵਿਚ ਨਹੀਂ ਸੀ। ਸੂਬਾਈ ਗਵਰਨਰ ਦੇ ਬੁਲਾਰਾ ਅਤਾਉੱਲਾ ਖੋਗਯਾਨੀ ਨੇ ਦੱਸਿਆ ਕਿ ਇਹ ਹਮਲਾ ਸੂਬਾਈ ਰਾਜਧਾਨੀ ਜਲਾਲਾਬਾਦ ਸਥਿਤ ਸੰਸਦ ਮੈਂਬਰ ਫੇਰਿਦੋਂ ਮੋਮੰਦ ਦੇ ਆਵਾਸ 'ਤੇ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਸੰਸਦ ਮੈਂਬਰ ਦੇ ਪਤੀ, ਇਕ ਪੁਲਸ ਅਧਿਕਾਰੀ ਅਤੇ ਇਕ ਮਹਿਲਾ ਦੀ ਮੌਤ ਹੋ ਗਈ ਜੋ ਉਸ ਸਮੇਂ ਘਰ ਵਿਚ ਸਨ। ਇਸ ਹਮਲੇ ਵਿਚ 5 ਹੋਰ ਲੋਕ ਜ਼ਖਮੀ ਹੋ ਗਏ ਹਨ। ਖੋਗਯਾਨੀ ਨੇ ਦੱਸਿਆ ਕਿ ਹਮਲੇ ਦੇ ਸਮੇਂ ਸੰਸਦ ਮੈਂਬਰ ਘਰ ਵਿਚ ਨਹੀਂ ਸੀ। ਜਵਾਬੀ ਕਾਰਵਾਈ ਵਿਚ ਇਕ ਆਤਮਘਾਤੀ ਹਮਲਵਾਰ ਨੂੰ ਪੁਲਸ ਨੇ ਢੇਰੀ ਕਰ ਦਿੱਤਾ। ਹਾਲੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮੋਮੰਦ ਨੇ ਦੱਸਿਆ ਕਿ ਇਹ ਘਰ ਉਨ੍ਹਾਂ ਦਾ ਹੈ ਅਤੇ ਇਸ ਦੀ ਵਰਤੋਂ ਮੋਮੰਦ ਕਬਾਇਲੀ ਪਰੀਸ਼ਦ ਕਰਦਾ ਹੈ।
World Ocean Day: ਦੋ ਮਹਾਸਾਗਰ ਜੋ ਮਿਲ ਕੇ ਵੀ ਨਹੀਂ ਮਿਲਦੇ
NEXT STORY