ਸਿਡਨੀ (ਏਜੰਸੀ)- ਸਿਡਨੀ ਦੇ ਉੱਤਰ-ਪੱਛਮ ਵਿਚ ਪੁਲਸ ਵੱਲੋਂ ਪਿੱਛਾ ਕੀਤੇ ਜਾਣ ਦੌਰਾਨ ਇੱਕ ਕਥਿਤ ਚੋਰੀ ਹੋਏ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ 17 ਸਾਲਾ ਮੁੰਡੇ ਦੀ ਮੌਤ ਹੋ ਗਈ ਅਤੇ 3 ਹੋਰ ਕਿਸ਼ੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਨਿਊ ਸਾਊਥ ਵੇਲਜ਼ ਸਟੇਟ (NSW) ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 4 ਮੁੰਡਿਆਂ ਨੇ ਵੀਰਵਾਰ ਰਾਤ 11:15 ਵਜੇ ਸਿਡਨੀ ਤੋਂ ਲਗਭਗ 330 ਕਿਲੋਮੀਟਰ ਉੱਤਰ-ਪੱਛਮ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਨੈਰੋਮਾਈਨ ਵਿੱਚ ਇੱਕ ਪੈਟਰੋਲ ਸਟੇਸ਼ਨ ਤੋਂ ਕਥਿਤ ਤੌਰ 'ਤੇ ਇੱਕ ਵਾਹਨ ਚੋਰੀ ਕਰ ਲਿਆ।
ਇਹ ਵੀ ਪੜ੍ਹੋ: ਨੀਲਮ ਸ਼ਿੰਦੇ ਦੇ ਪਰਿਵਾਰ ਨੂੰ ਮਿਲਿਆ US ਦਾ ਵੀਜ਼ਾ, ਸੜਕ ਹਾਦਸੇ ਮਗਰੋਂ ਕੋਮਾ 'ਚ ਹੈ ਭਾਰਤੀ ਵਿਦਿਆਰਥਣ
ਲਗਭਗ ਇੱਕ ਘੰਟੇ ਬਾਅਦ, ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ 100 ਕਿਲੋਮੀਟਰ ਤੋਂ ਵੱਧ ਦੂਰ ਵਾਹਨ ਨੂੰ ਦੇਖਿਆ ਅਤੇ ਇਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਥੋੜ੍ਹੀ ਦੇਰ ਬਾਅਦ ਪਿੱਛਾ ਕਰਨਾ ਬੰਦ ਕਰ ਦਿੱਤਾ, ਪਰ ਨੈਰੋਮਾਈਨ ਤੋਂ ਲਗਭਗ 200 ਕਿਲੋਮੀਟਰ ਦੂਰ ਕੂਲਾਬਾਹ ਵਿਖੇ ਦੇਰ ਰਾਤ 12:45 ਵਜੇ ਪਿੱਛਾ ਕਰਨਾ ਦੁਬਾਰਾ ਸ਼ੁਰੂ ਕਰ ਦਿੱਤਾ, ਜਿੱਥੇ ਅਧਿਕਾਰੀਆਂ ਨੇ ਸੜਕ 'ਤੇ ਕਿੱਲ ਲਗਾ ਦਿੱਤੇ। ਇਹ ਗੱਡੀ ਰਾਤ 1.30 ਵਜੇ ਦੇ ਕਰੀਬ ਬੋਕਰ ਟਾਊਨਸ਼ਿਪ ਵਿੱਚ ਹਾਦਸਾਗ੍ਰਸਤ ਹੋ ਗਈ, ਜੋ ਕਿ ਨੈਰੋਮਾਈਨ ਤੋਂ 320 ਕਿਲੋਮੀਟਰ ਦੂਰ ਅਤੇ ਸਿਡਨੀ ਤੋਂ 650 ਕਿਲੋਮੀਟਰ ਉੱਤਰ-ਪੱਛਮ ਵਿੱਚ ਹੈ।
ਇਹ ਵੀ ਪੜ੍ਹੋ: ਟਰੰਪ ਦੀ 'Gold Card' ਪਹਿਲ ਦਾ ਭਾਰਤੀਆਂ ਨੂੰ ਕਿਵੇਂ ਫਾਇਦਾ ਹੋਵੇਗਾ? ਰਾਸ਼ਟਰਪਤੀ ਨੇ ਖੁਦ ਕੀਤਾ ਖੁਲਾਸਾ
ਅਧਿਕਾਰੀਆਂ ਨੇ ਤੁਰੰਤ ਕਾਰ ਵਿੱਚ ਸਵਾਰ 4 ਮੁੰਡਿਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਪਰ 17 ਸਾਲਾ ਮੁੰਡੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਹੋਰ ਮੁੰਡਿਆਂ, ਜਿਨ੍ਹਾਂ ਦੀ ਉਮਰ 13, 14 ਅਤੇ 16 ਸਾਲ ਸੀ, ਦਾ ਐਂਬੂਲੈਂਸ ਪੈਰਾਮੈਡਿਕਸ ਦੁਆਰਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। 14 ਸਾਲਾ ਬੱਚੇ ਨੂੰ ਬਾਅਦ ਵਿੱਚ ਗੰਭੀਰ ਹਾਲਤ ਵਿੱਚ ਸਿਡਨੀ ਚਿਲਡਰਨ ਹਸਪਤਾਲ ਲਿਜਾਇਆ ਗਿਆ। ਉਥੇ ਹੀ 13 ਸਾਲਾ ਮੁੰਡੀ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਅਤੇ 16 ਸਾਲਾ ਮੁੰਡੇ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : 1 ਮਾਰਚ ਤੋਂ ਬਦਲ ਜਾਣਗੇ ਨਿਯਮ, ਤੁਹਾਡੀ ਜੇਬ ’ਤੇ ਹੋਵੇਗਾ ਸਿੱਧਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਕਬਰਿਸਤਾਨ’ ਆਉਣ ਲਈ ਤਰਸਦੇ ਨੇ ਲੋਕ, ਜਾਣੋ ਇਸ ਦੇ ਪਿੱਛੇ ਦਾ ਕਾਰਨ
NEXT STORY