ਨਿਊਯਾਰਕ— ਦੱਖਣੀ-ਪੱਛਮੀ ਮੈਕਸੀਕੋ ਦੀ ਖਾੜੀ ਵਿਚ ਗਰਮ ਤਾਪਮਾਨ ਦੇ ਘੱਟ ਦਬਾਅ ਖੇਤਰ ਦੇ ਚੱਕਰਵਾਤੀ ਤੂਫਾਨ 'ਚ ਤਬਦੀਲ ਹੋਣ ਦੇ ਆਸਾਰ ਹਨ। ਅਮਰੀਕੀ ਰਾਸ਼ਟਰੀ ਵਾਵਰੋਲਾ ਕੇਂਦਰ ਨੇ ਇਹ ਤਾਜ਼ਾ ਚਿਤਾਵਨੀ ਦਿੱਤੀ ਹੈ। ਕੇਂਦਰ ਮੁਤਾਬਕ ਮੈਕਸੀਕੋ ਤੋਂ 95 ਕਿਲੋਮੀਟਰ ਦੂਰ ਟੈਮਪੀਕੋ ਵਿਚ ਇਸ ਦੇ ਚਲਦੇ ਹਵਾਵਾਂ ਦੀ ਰਫਤਾਰ 55 ਕਿਲੋਮੀਟਰ ਤੱਕ ਹੋ ਸਕਦੀ ਹੈ ਅਤੇ ਅਗਲੇ 48 ਘੰਟਿਆਂ ਵਿਚ ਇਨ੍ਹਾਂ ਦੇ ਹੋਰ ਤੇਜ਼ ਹੋਣ ਦੇ ਅੰਦਾਜ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਚਲਦੇ ਇਹ ਘੱਟ ਦਬਾਅ ਦਾ ਖੇਤਰ ਸ਼ੁਕਰਵਾਰ ਨੂੰ ਚੱਕਰਵਾਤੀ ਤੂਫਾਨ ਵਿਚ ਬਦਲ ਸਕਦਾ ਹੈ।
ਇਸ ਤਸਵੀਰ ਨਾਲ ਦੁਨੀਆ 'ਤੇ ਛਾਈਆਂ ਇਹ ਭੈਣਾਂ, ਹਰ ਕੋਈ ਕਰਦੈ ਸ਼ਲਾਘਾ
NEXT STORY