ਸਾਰਾਬੁਰੀ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ। ਦੁਨੀਆ ਭਰ ਦੇ ਸਾਰੇ ਦੇਸ਼ ਇਸ ਦੀ ਵੈਕਸੀਨ ਦੀ ਖੋਜ ਵਿਚ ਦਿਨ-ਰਾਤ ਲੱਗੇ ਹੋਏ ਹਨ। ਇਸੇ ਕੜੀ ਵਿਚ ਥਾਈਲੈਂਡ ਨੇ ਵੈਕਸੀਨ ਨੂੰ ਲੇ ਥੋੜੀ-ਬਹੁਤ ਉਮੀਦ ਜਗਾਈ ਹੈ। ਥਾਈਲੈਂਡ ਦੇ ਵਿਗਿਆਨੀਆਂ ਨੇ ਸੋਮਵਾਰ ਨੂੰ ਕੋਰੋਨਾ ਮਹਾਮਾਰੀ ਦੇ ਲਈ ਬਣਾਈ ਗਈ ਵੈਕਸੀਨ ਦੀ ਦੂਜੀ ਖੁਰਾਕ ਦਾ ਪ੍ਰੀਖਣ ਕੀਤਾ। ਉਨ੍ਹਾਂ ਨੇ ਇਸ ਵੈਕਸੀਨ ਦੀ ਖੁਰਾਕ ਦਾ ਪ੍ਰੀਖਣ ਬਾਂਦਰਾਂ 'ਤੇ ਕੀਤਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸ ਦਾ ਪ੍ਰਯੋਗ ਸਾਕਾਰਾਤਮਕ ਰਿਹਾ ਤਾਂ ਅਕਤੂਬਰ ਵਿਚ ਮਨੁੱਖਾਂ 'ਤੇ ਇਸ ਦਾ ਟ੍ਰਾਇਲ ਕੀਤਾ ਜਾਵੇਗਾ।
ਰਾਈਟਰਸ ਦੀ ਇਕ ਰਿਪੋਰਟ ਮੁਤਾਬਕ ਥਾਈਲੈਂਡ ਦੇ ਇਕ ਪ੍ਰੋਜੈਕਟ ਨੂੰ ਸ਼ੁਰੂਆਤੀ ਸਫਲਤਾ ਉਸ ਵੇਲੇ ਮਿਲੀ ਸੀ ਜਦੋਂ ਚੂਹਿਆਂ 'ਤੇ ਇਸ ਦਾ ਸਾਕਾਰਾਤਮਕ ਅਸਰ ਦਿਖਿਆ। ਇਸ ਤੋਂ ਬਾਅਦ ਹੁਣ ਬਾਂਦਰਾਂ 'ਤੇ ਇਸ ਦਵਾਈ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ।
ਚੰਗੇ ਨਤੀਜੇ ਮਿਲਣ ਦੀ ਆਸ
ਸੋਮਵਾਰ ਨੂੰ 13 ਬਾਂਦਰਾਂ ਦਾ ਟੀਕਾਕਰਣ ਕੀਤਾ ਗਿਆ ਹੈ ਤੇ ਅਗਲੇ ਦੋ ਹਫਤਿਆਂ ਦੌਰਾਨ ਇਹ ਨਿਰਧਾਰਿਤ ਕਰਨ ਲਈ ਮਹੱਤਵਪੂਰਨ ਹੋਣਗੇ ਕਿ ਕੀ ਖੋਜਕਾਰ ਨਤੀਜਿਆਂ ਨਾਲ ਅੱਗੇ ਵੱਧ ਸਕਦੇ ਹਨ ਜਾਂ ਨਹੀਂ। ਬੈਂਕਾਕ ਦੇ ਚੁਲਲੋਂਗਕੋਰਨ ਯੂਨੀਵਰਸਿਟੀ ਵਿਚ ਕੋਵਿਡ-19 ਵੈਕਸੀਨ ਵਿਕਾਸ ਪ੍ਰੋਗਰਾਮ ਦੀ ਮੁਖੀ ਖੋਜਕਾਰ ਕੇਟੀ ਰਕਸਰੁਨਥਮ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਪ੍ਰਤੀਰੋਧਕ ਸਮਰਥਾ ਦਾ ਵਿਸ਼ਲੇਸ਼ਣ ਕਰਨ ਜਾ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਨੂੰ ਚੰਗੇ ਰਿਜ਼ਲਟ ਮਿਲਣਗੇ।
23 ਮਈ ਨੂੰ ਦਿੱਤਾ ਗਿਆ ਸੀ ਪਹਿਲਾ ਡੋਜ਼
ਥਾਈਲੈਂਡ ਦੀ ਸਰਕਾਰ ਪ੍ਰੀਖਣਾਂ ਦਾ ਸਮਰਥਨ ਕਰ ਰਹੀ ਹੈ ਤੇ ਉਮੀਦ ਹੈ ਕਿ ਇਹ ਇਕ ਅਸਰਦਾਰ ਟੀਕਾ ਸਾਬਿਤ ਹੋਵੇਗਾ ਤੇ ਅਗਲੇ ਸਾਲ ਇਹ ਪੂਰੀ ਤਰ੍ਹਾਂ ਬਣਕੇ ਤਿਆਰ ਹੋ ਜਾਵੇਗਾ। ਇਸ ਪ੍ਰੀਖਣ ਦੇ ਲਈ ਬਾਂਦਰਾਂ ਨੂੰ ਤਿੰਨ ਸਮੂਹਾਂ ਵਿਚ ਵੰਡਿਆਂ ਗਿਆ ਸੀ। ਕੁਝ ਨੂੰ ਤਾਂ ਬਿਲਕੁੱਲ ਲਾਈਟ ਡੋਜ਼, ਕੁਝ ਨੂੰ ਥੋੜੀ ਵਧੇਰੇ ਮਾਤਰਾ ਤੇ ਕੁਝ ਨੂੰ ਜ਼ਿਆਦਾ ਮਾਤਰਾ ਵਿਚ ਡੋਜ਼ ਦਿੱਤਾ ਗਿਆ ਹੈ। ਪਹਿਲੀ ਡੋਜ਼ ਬਾਂਦਰਾਂ ਨੂੰ 23 ਮਈ ਨੂੰ ਦਿੱਤੀ ਗਈ ਸੀ, ਜਿਸਦੇ ਨਤੀਜੇ ਬੇਹੱਦ ਚੰਗੇ ਨਿਕਲੇ ਸਨ।
3 ਮਹੀਨੇ 'ਚ ਪਹਿਲੀ ਵਾਰ ਘਰ ਦੇ ਬਾਹਰ ਖਾਣਾ ਖਾ ਸਕਣਗੇ ਨਿਊਯਾਰਕ ਦੇ ਲੋਕ
NEXT STORY