ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਐੱਚ ਜੀ ਵੀ ਡਰਾਈਵਰਾਂ ਦੀ ਘਾਟ ਕਾਰਨ ਪੈਦਾ ਹੋਏ ਤੇਲ ਸੰਕਟ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਪੈਟਰੋਲ ਪੰਪਾਂ ਤੱਕ ਤੇਲ ਸਪਲਾਈ ਕਰਨ ਲਈ ਫ਼ੌਜ ਦੀ ਤਾਇਨਾਤੀ ਕੀਤੀ ਗਈ ਹੈ। ਫ਼ੌਜ ਨੇ ਤਾਇਨਾਤੀ ਉਪਰੰਤ ਸੋਮਵਾਰ ਤੋਂ ਪੈਟਰੋਲ ਸਟੇਸ਼ਨਾਂ ਨੂੰ ਤੇਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਹਾਇਤਾ ਲਈ ਲਗਭਗ 200 ਫ਼ੌਜੀ ਕਰਮਚਾਰੀ, ਜਿਨ੍ਹਾਂ ਵਿੱਚੋਂ ਅੱਧੇ ਟੈਂਕਰ ਡਰਾਈਵਰ ਹਨ ਜੋ ਕਿ ਦੇਸ਼ ਭਰ ਦੇ ਪੈਟਰੋਲ ਪੰਪਾਂ ਨੂੰ ਤੇਲ ਪਹੁੰਚਾਉਣ ਲਈ 'ਆਪਰੇਸ਼ਨ ਐਸਕਲਿਨ' ਦੇ ਤਹਿਤ ਸੜਕਾਂ 'ਤੇ ਆ ਗਏ ਹਨ।
ਪੜ੍ਹੋ ਇਹ ਅਹਿਮ ਖਬਰ - UAE 'ਚ ਭਾਰਤੀ ਬਣਿਆ ਕਰੋੜਪਤੀ, ਬੰਪਰ ਇਨਾਮ ਜਿੱਤਣ ਦੇ ਬਾਅਦ ਤੋਂ 'ਲਾਪਤਾ'
ਹਾਲਾਂਕਿ ਸਰਕਾਰ ਦਾ ਮੰਨਣਾ ਹੈ ਕਿ ਪੂਰੇ ਯੂਕੇ ਵਿੱਚ ਤੇਲ ਦੀ ਮੰਗ ਸਥਿਰ ਹੋ ਗਈ ਹੈ ਅਤੇ ਫ਼ੌਜੀ ਕਰਮਚਾਰੀ ਲੰਡਨ ਤੇ ਦੱਖਣੀ ਇੰਗਲੈਂਡ ਵਿੱਚ ਧਿਆਨ ਕੇਂਦ੍ਰਿਤ ਕਰ ਰਹੇ ਹਨ, ਜਿੱਥੇ ਰਿਕਵਰੀ ਰੇਟ ਘੱਟ ਹੈ। ਸਰਕਾਰ ਦੇ ਇਸ ਕਦਮ ਦਾ ਸੁਤੰਤਰ ਰਿਟੇਲਰਾਂ ਦੀ ਪ੍ਰਤੀਨਿਧਤਾ ਕਰਦੀ ਪੈਟਰੋਲ ਰਿਟੇਲਰ ਐਸੋਸੀਏਸ਼ਨ (ਪੀ ਆਰ ਏ) ਨੇ ਸਵਾਗਤ ਕੀਤਾ ਹੈ। ਇਸ ਸੰਸਥਾ ਅਨੁਸਾਰ ਤੇਲ ਸੰਕਟ ਨਾਲ ਨਜਿੱਠਣ ਲਈ ਫ਼ੌਜ ਦੀ ਵਰਤੋਂ ਇੱਕ ਵੱਡੀ ਸਹਾਇਤਾ ਸਾਬਤ ਹੋਵੇਗੀ।
ਰੂਸ ਨੇ ਪਣਡੁੱਬੀ ਤੋਂ ਨਵੀਂ ਹਾਈਪਰਸੋਨਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ
NEXT STORY