ਮਿਲਾਨ/ਇਟਲੀ (ਸਾਬੀ ਚੀਨੀਆ): ਵਿਦਿਆ ਦੇ ਚਾਨਣ ਮੁਨਾਰੇ ਮਹਾਨ ਪਰਉਪਕਾਰੀ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 74ਵੀ ਬਰਸੀ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਪੰਜਾਬ ਦੀ ਧਰਤੀ 'ਤੇ ਕਸਬਾ ਭਲੱਥ, ਬੇਗੋਵਾਲ ਵਿਖੇ ਪਿਛਲੇ ਦਿਨੀ ਵੱਡੇ ਸਮਾਗਮ ਕਰਵਾਏ ਗਏ ਸਨ ਉੱਥੇ ਹੀ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਬਰਸੀ ਨੂੰ ਬੜੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ।
![PunjabKesari](https://static.jagbani.com/multimedia/12_35_166269053prem-ll.jpg)
![PunjabKesari](https://static.jagbani.com/multimedia/12_35_313613795prem2-ll.jpg)
![PunjabKesari](https://static.jagbani.com/multimedia/12_35_445333325prem3-ll.jpg)
ਪੜ੍ਹੋ ਇਹ ਅਹਿਮ ਖ਼ਬਰ- ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਨੋਵੇਲਾਰਾ ਵਿਖੇ ਮਹਾਨ ਗੁਰਮਤਿ ਸਮਾਗਮ
![PunjabKesari](https://static.jagbani.com/multimedia/12_36_020646943prem4-ll.jpg)
ਇਟਲੀ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਨਵੀਂ ਇਮਾਰਤ 47 ਨੰਬਰ ਰੋਡ ਵਿਖੇ ਬਰਸੀ ਨੂੰ ਸੰਬੰਧਿਤ ਕਰਵਾਏ ਗਏ ਸਮਾਗਮਾਂ ਵਿੱਚ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਦੌਰਾਨ ਹਾਜੂਰੀ ਰਾਗੀ ਜਥਾ ਭਾਈ ਮਨਿੰਦਰ ਸਿੰਘ ਜੀ ਖਾਲਸਾ ਬਟਾਲੇ ਵਾਲਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਆਈਆਂ ਹੋਈਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾ ਨਾਲ ਸਨਮਾਨ ਕੀਤਾ ਗਿਆ। ਨੌਜਵਾਨਾਂ ਵੱਲੋਂ ਬੜੇ ਹੀ ਉਤਸਾਹ ਦੇ ਨਾਲ ਲੰਗਰਾਂ ਵਿੱਚ ਹਿੱਸੇ ਪਾਏ ਗਏ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਬੋਲਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਜੀਤ ਸਿੰਘ ਸੋਢੀ ਹੁਣਾਂ ਨੇ ਆਖਿਆ ਕਿ ਅਗਲੇ ਸਾਲ ਨੂੰ ਬਾਬਾ ਜੀ ਦੀ 75ਵੀਂ ਬਰਸੀ ਨੂੰ ਹੋਰ ਵੀ ਚੜਦੀ ਕਲਾ ਅਤੇ ਸ਼ਰਧਾ ਦੇ ਨਾਲ ਮਨਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਆਈਆਂ ਹੋਈਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਿੰਡ ਨਰੰਗਪੁਰ 'ਚ ਛਾਇਆ ਮਾਤਮ, ਅਮਰੀਕਾ 'ਚ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਪਿੱਛੋਂ ਕੀਤੀ ਖ਼ੁਦਕੁਸ਼ੀ
NEXT STORY