ਪੈਰਿਸ - ਫਰਾਂਸ ਦੇ ਦੱਖਣ-ਪੱਛਮੀ ਸ਼ਹਿਰ ਬੇਯੋਨ ਵਿਚ 59 ਸਾਲ ਦੇ ਫਿਲਿਪ ਮੋਂਗੁਇਲੋਟ ਨਾਂ ਦੇ ਫ੍ਰਾਂਸੀਸੀ ਬਸ ਡਰਾਈਵਰ 'ਤੇ ਕੁਝ ਯਾਤਰੀਆਂ ਨੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਦਾ ਬ੍ਰੇਨ ਡੈੱਡ ਹੋ ਗਿਆ ਅਤੇ ਉਸ ਤੋਂ 5 ਦਿਨ ਬਾਅਦ ਉਸ ਦੀ ਮੌਤ ਹੋ ਗਈ। ਮੋਗੁਇਲੋਟ 'ਤੇ ਬਸ ਵਿਚ ਉਦੋਂ ਹਮਲਾ ਕੀਤਾ ਗਿਆ ਸੀ ਜਦ ਉਨ੍ਹਾਂ ਨੇ 3 ਯਾਤਰੀਆਂ ਨੂੰ ਮਾਸਕ ਪਾਉਣ ਅਤੇ ਟਿਕਟ ਦਿਖਾਉਣ ਲਈ ਕਿਹਾ ਸੀ। ਕੋਰੋਨਾਵਾਇਰਸ ਮਹਾਮਾਰੀ ਕਾਰਨ ਫਰਾਂਸ ਵਿਚ ਜਨਤਕ ਪਰਿਵਹਨ ਵਿਚ ਸਫਰ ਕਰਨ 'ਤੇ ਮਾਸਕ ਪਾਉਣਾ ਲਾਜ਼ਮੀ ਹੈ।
ਇੰਨੇ ਯਾਤਰੀਆਂ 'ਤੇ ਇਹ ਦੋਸ਼ ਲਾਏ ਗਏ
ਬਸ ਵਿਚ ਬੈਠੇ 20 ਲੋਕਾਂ ਵਿਚੋਂ 2 ਲੋਕਾਂ 'ਤੇ ਹੱਤਿਆ ਦੇ ਯਤਨ ਦਾ ਦੋਸ਼ ਲਗਾਇਆ ਗਿਆ ਹੈ। 2 ਲੋਕਾਂ 'ਤੇ ਡਰਾਈਵਰ ਨੂੰ ਖਤਰੇ ਵਿਚ ਦੇਖਣ ਦੇ ਬਾਵਜੂਦ ਮਦਦ ਨਾ ਕਰਨ ਦਾ ਦੋਸ਼ ਲਾਇਆ ਗਿਆ ਹੈ ਜਦਕਿ ਇਕ 5ਵੇਂ ਆਦਮੀ 'ਤੇ ਇਕ ਸ਼ੱਕੀ ਨੂੰ ਬਚਾਉਣ ਦਾ ਯਤਨ ਕਰਨ ਦਾ ਦੋਸ਼ ਹੈ।

ਮੋਂਗੁਇਲੋਟ ਦੇ ਸਨਮਾਨ ਵਿਚ ਹਜ਼ਾਰਾਂ ਲੋਕਾਂ ਨੇ ਪਾਏ ਚਿੱਟੇ ਕੱਪੜੇ
ਬੁੱਧਵਾਰ ਨੂੰ ਬੇਯੋਨ ਵਿਚ ਮੋਂਗੁਇਲੋਟ ਦੇ ਸਨਮਾਨ ਵਿਚ ਹਜ਼ਾਰਾਂ ਲੋਕਾਂ ਨੇ ਚਿੱਟੇ ਕੱਪੜੇ ਪਾਉਣ ਅਤੇ ਸ਼ਹਿਰ ਦੇ ਮੇਅਰ ਜੀਨ-ਰੇਨੇ ਏਚੇਗੇਰਾਯ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਕਿ ਫਿਲਿਪ ਮੋਂਗੁਇਲਾਟ ਨੇ ਸਾਨੂੰ ਇਕੱਲਾ ਛੱਡ ਦਿੱਤਾ ਹੈ। ਆਪਣੇ ਡਿਊਟੀ ਨਿਭਾਉਂਦੇ ਹੋਏ ਉਹ ਹਮਲੇ ਦਾ ਸ਼ਿਕਾਰ ਹੋਏ। ਉਹ ਜਨਤਾ ਦਾ ਇਕ ਵਫਾਦਾਰ ਸੇਵਕ, ਇਕ ਉਦਾਰ ਵਿਅਕਤੀ ਸੀ ਜੋ ਦੁੱਖ ਵਿਚ ਸਹਿ-ਕਰਮੀਆਂ ਦਾ ਸਹਿਯੋਗ ਕਰਦਾ ਸੀ। ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਦਾ ਹਾਂ।

ਫ੍ਰਾਂਸੀਸੀ ਪ੍ਰਧਾਨ ਜੀਨ ਕੈਟਟੇਕਸ ਨੇ ਵੀ ਦਿੱਤੀ ਸ਼ਰਧਾਂਜਲੀ
ਫ੍ਰਾਂਸੀਸੀ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਨੇ ਵੀ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਮੋਂਗੁਇਲੋਟ ਦੀ ਮੌਤ ਹਮਲੇ ਤੋਂ ਬਾਅਦ ਹੋਈ ਉਹ ਵੀ ਉਦੋਂ ਜਦ ਉਹ ਆਪਣੀ ਨੌਕਰੀ ਪੂਰੀ ਈਮਾਨਦਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਇਹ ਅਪਰਾਧ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।
ਚੀਨ ਨਾਲ ਤਣਾਅ 'ਤੇ ਟਰੰਪ ਭਾਰਤ ਦਾ ਸਮਰਥਨ ਕਰਨਗੇ, ਇਸ ਦੀ ਕੋਈ ਗਾਰੰਟੀ ਨਹੀਂ : ਜਾਨ ਬੋਲਟਨ
NEXT STORY