ਬੇਰੂਤ (ਏ.ਐਫ.ਪੀ.)- ਈਸਟਰਨ ਘੋਤਾ ਵਿਚ ਬਾਗੀਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਸੀਰੀਆਈ ਫੌਜ ਵਲੋਂ ਕੀਤੀ ਜਾ ਰਹੀ ਬੰਬਾਰੀ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 100 ਹੋ ਗਈ। ਵੱਡੀ ਗਿਣਤੀ ਵਿਚ ਮਾਰੇ ਗਏ ਲੋਕਾਂ ਵਿਚ 20 ਬੱਚੇ ਵੀ ਸ਼ਾਮਲ ਹਨ। ਇਕ ਜੰਗ ਨਿਗਰਾਨੀਕਰਤਾ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਨੇ ਆਖਿਆ ਹੈ ਕਿ ਦਮਿਸ਼ਕ ਦੇ ਬਾਹਰ ਬਾਗੀਆਂ ਦੇ ਪ੍ਰਭਾਵ ਵਾਲੇ ਇਲਾਕੇ ਵਿਚ ਸੋਮਵਾਰ ਨੂੰ ਕੀਤੀ ਗਈ ਬੰਬਾਰੀ ਵਿਚ ਗੈਰ ਫੌਜੀ ਨਾਗਰਿਕਾਂ ਦੀ ਮੌਤ ਦਾ ਇਹ ਅੰਕੜਾ 2015 ਦੀ ਸ਼ੁਰੂਆਤ ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ।
ਕੁਈਨਜ਼ਲੈਂਡ 'ਚ ਆਇਆ ਤੇਜ਼ ਤੂਫਾਨ, ਲੋਕ ਹੋਏ ਪਰੇਸ਼ਾਨ
NEXT STORY