ਲੰਡਨ (ਰਾਜਵੀਰ ਸਮਰਾ)— ਅੰਨ੍ਹੇਵਾਹ ਕਾਰ ਚਲਾ ਕੇ ਪੁਲਸ ਭਾਜੜਾਂ ਪਾਉਣ ਵਾਲੇ ਡਰਾਈਵਰ ਨੂੰ ਇੱਕ ਸਾਲ ਦੀ ਲਮਕਵੀਂ ਕੈਦ ਹੋ ਗਈ।ਬਰੈਡਫੋਰਡ ਕਰਾਊਨ ਕੋਰਟ 'ਚ ਖਤਰਨਾਕ ਡਰਾਈਵਿੰਗ ਅਤੇ ਕੁਝ ਹੋਰ ਅਪਰਾਧ ਮੁਕੱਦਮੇ ਦੌਰਾਨ ਦੱਸਿਆ ਗਿਆ ਕਿ 46 ਸਾਲਾ ਮਲਕੀਤ ਸਿੰਘ ਐਂਬਰਲੇ ਕੋਰਟ, ਬਰੈਡਫੋਰਡ ਵਾਸੀ ਨੇ ਇਸ ਸਾਲ ਮਈ ਮਹੀਨੇ 'ਚ ਇੱਕ ਦਿਨ ਆਪਣੀ ਵਾਕਸਾਲ ਐਸਟਰਾ ਕਾਰ ਭਜਾਈ ਕੇ ਹਾਦਸਾ ਕਰ ਬੈਠਾ। ਉਹ ਕਿਲਿੰਗ ਹਿੱਲ ਰੋਡ ਨੈਪੀਅਰ ਸਟਰੀਟ, ਬਰੈਫੋਰਡ ਲੇਨ ਉਪਰ ਕਾਰ ਬਹੁਤ ਤੇਜ਼ ਰਫਤਾਰ ਨਾਲ ਭਜਾ ਰਿਹਾ ਸੀ ਕਿ ਉਸਦੀ ਕਾਰ ਕਈ ਵਾਰ ਸੜਕ ਛੱਡ ਕੇ ਪਗਡੰਡੀ 'ਤੇ ਜਾ ਚੜ੍ਹੀ। ਇਕ ਸੜਕ 'ਤੇ ਉਸ ਨੇ ਗਲਤ ਪਾਸਿਓਂ ਗੱਡੀ ਚਾੜ੍ਹ ਦਿੱਤੀ ਅਤੇ ਉਹ ਫੁੱਟਪਾਥ ਉਪਰ ਵੀ ਕਾਰ ਚੜਾਉਂਦਾ ਰਿਹਾ। ਇਸ ਦੌਰਾਨ ਉਸ ਨੇ ਲਾਲ ਬੱਤੀਆਂ ਵਿਚਦੀ ਵੀ ਕਾਰ ਕੱਢੀ ਅਤੇ ਆਖਿਰ ਸੜਕ ਕੰਢੇ ਖੜ੍ਹੀਆਂ ਦੋ ਕਾਰਾਂ 'ਚ ਜਾ ਠੋਕੀ। ਜਦੋਂ ਪੁਲਸ ਨੇ ਉਸ ਨੂੰ ਇਸ ਤਰ੍ਹਾਂ ਕਾਰ ਭਜਾਉਂਦਿਆਂ ਦੇਖਿਆ ਤਾਂ ਉਸ ਦਾ ਪਿੱਛਾ ਕੀਤਾ। ਪਰ ਉਸ ਨੇ ਪੁਲਸ ਕਾਰ ਦੇ ਵੱਜਦੇ ਸਾਇਰਨ ਅਤੇ ਬੱਤੀਆਂ ਦੀ ਕੋਈ ਪ੍ਰਵਾਹ ਨਾ ਕੀਤੀ। ਮਲਕੀਤ ਸਿੰਘ ਨੇ 8 ਮਿੰਟ ਤੱਕ ਪੁਲਸ ਨੂੰ ਭਜਾਇਆ। ਗ੍ਰਿਫਤਾਰੀ ਮਗਰੋਂ ਪਤਾ ਲੱਗਿਆ ਕਿ ਉਸ ਕੋਲ ਡਰਾਇੀਵੰਗ ਇਨਸ਼ੋਰੈਂਸ ਆਦਿ ਕਾਗਜ਼ ਵੀ ਨਹੀਂ ਸਨ।
ਅਦਾਲਤ 'ਚ ਉਸ ਦੇ ਸਫਾਈ ਪੱਖ ਦੇ ਵਕੀਲ ਨੇ ਦੱਸਿਆ ਕਿ ਮਲਕੀਤ ਸਿੰਘ 1989 ਤੋਂ ਹੀ ਹੈਰੋਇਨ ਅਤੇ ਕਰੈਕ ਕੋਕੇਨ ਵਰਗੇ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦਾ ਆਦੀ ਹੋ ਗਿਆ ਸੀ। ਉਸ ਨੂੰ ਪਿਛਲੇ ਹਫਤੇ ਲੀਡਜ਼ ਮੈਜਿਸਟ੍ਰੇਟ ਕੋਰਟ ਵਲੋਂ 16 ਹਫਤੇ ਦੀ ਇੱਕ ਸਾਲ ਲਈ ਲਮਕਵੀਂ ਕੈਦ ਤੋਂ ਇਲਾਵਾ ਛੇ ਮਹੀਨੇ ਲਈ ਨਸ਼ਾ ਛਡਾਊ ਆਦੇਸ਼ ਹੇਠ ਜਾਣ ਦੀ ਸਜ਼ਾ ਸੁਣਾਈ ਗਈ।ਇਹ ਸਜ਼ਾ ਉਸ ਨੂੰ ਵਾਈਟ ਰੋਜ਼ ਸੇਨਜ਼ਬਰੀ ਵਿੱਚੋਂ ਚੋਰੀ ਕਰਨ ਦੇ ਦੋਸ਼ 'ਚ ਹੋਈ।ਮਲਕੀਤ ਸਿੰਘ ਦੇ ਵਕੀਲ ਨੇ ਉਸ ਨਾਲ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ।ਅਦਾਲਤ ਵਲੋਂ ਉਸ ਨੂੰ 12 ਮਹੀਨੇ ਦੀ ਹੋਰ ਕੈਦ ਦੋ ਸਾਲ ਲਈ ਲਮਕਵੀਂ ਸੁਣਾਈ ਗਈ।ਉਸ ਉਪਰ ਚਾਰ ਮਹੀਨਿਆਂ ਲਈ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕਰਫਿਊ ਵੀ ਲਗਾ ਦਿੱਤਾ ਗਿਆ ਅਤੇ ਇੱਕ ਸਾਲ ਲਈ ਡਰਾਈਵਿੰਗ 'ਤੇ ਪਾਬੰਦੀ ਲਗਾ ਦਿੱਤੀ ਗਈ।
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੀ ਪਤਨੀ ਖਾ ਗਈ 66 ਲੱਖ ਰੁਪਏ ਦਾ ਖਾਣਾ!
NEXT STORY