ਤਾਈਪੇ (ਇੰਟ.)-ਤਾਈਵਾਨ ਦੀ ਰਾਜਧਾਨੀ ਤਾਈਪੇ ਵਿਚ ਪਹਿਲੇ ਹਿੰਦੂ ਮੰਦਰ ਦਾ ਨਿਰਮਾਣ ਪੂਰਾ ਹੋ ਗਿਆ ਹੈ। ਇਸ ਮੰਦਰ ਦਾ ਹਾਲ ਹੀ ਵਿਚ ਉਦਘਾਟਨ ਕੀਤਾ ਗਿਆ ਹੈ। ਤਾਈਵਾਨ ਦੇ ਇਸ ਇਕਲੌਤੇ ਹਿੰਦੂ ਮੰਦਰ ਦਾ ਨਾਂ ‘ਸਭ ਕਾ ਮੰਦਰ’ ਰੱਖਿਆ ਗਿਆ ਹੈ। ‘ਸਭ ਕਾ ਮੰਦਰ’ ’ਚ ਭਗਵਾਨ ਸ਼ੰਕਰ, ਸ਼੍ਰੀਰਾਮ ਅਤੇ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਸ ਕਾਰਨ ਤਾਈਵਾਨ ’ਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ।
ਇਹ ਖ਼ਬਰ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਆਗ਼ਾਜ਼
ਇਸ ਮੰਦਰ ਬਾਰੇ ਆਈ. ਆਈ. ਟੀ.-ਇੰਡੀਅਨਜ਼ ਦੀ ਸੰਸਥਾਪਕ ਡਾ. ਪ੍ਰਿਆ ਲਾਲਵਾਨੀ ਪੁਰਸਵੇਨੀ ਨੇ ਕਿਹਾ ਕਿ ਇਹ ਤਾਈਵਾਨ ਵਿਚ ਰਹਿਣ ਵਾਲੇ ਭਾਰਤੀਆਂ ਲਈ ਹੀ ਨਹੀਂ, ਸਗੋਂ ਤਾਈਵਾਨ ਦੇ ਨਾਗਰਿਕਾਂ ਲਈ ਵੀ ਮਹੱਤਵਪੂਰਨ ਹੈ। ਇਸ ਪ੍ਰਾਪਤੀ ਦਾ ਸਿਹਰਾ ਦੋ ਦਹਾਕਿਆਂ ਤੋਂ ਤਾਈਵਾਨ ਵਿਚ ਵਸੇ ਭਾਰਤੀ ਪ੍ਰਵਾਸੀ ਅਤੇ ਇਕ ਮਸ਼ਹੂਰ ਭਾਰਤੀ ਰੈਸਟੋਰੈਂਟ ਦੇ ਮਾਲਕ ਐਂਡੀ ਸਿੰਘ ਆਰੀਆ ਨੂੰ ਦਿੱਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ
ਤਾਈਵਾਨ ਵਿਚ ਰਹਿ ਰਹੀ ਇਕ ਭਾਰਤੀ ਨਾਗਰਿਕ ਸਨਾ ਹਾਸ਼ਮੀ ਨੇ ਕਿਹਾ ਕਿ ਇਸ ਮੰਦਰ ਦੀ ਸਥਾਪਨਾ ਭਾਰਤ ਵਿਚ ਭਾਰਤੀ ਭਾਈਚਾਰੇ ਨਾਲ ਸੁਹਿਰਦ ਸਬੰਧਾਂ ਨੂੰ ਅੱਗੇ ਵਧਾਉਣ ਲਈ ਤਾਈਵਾਨ ਦੀ ਡੂੰਘੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਮੰਦਰ ਦਾ ਉਦਘਾਟਨ ਭਾਰਤ-ਤਾਈਵਾਨ ਸਬੰਧਾਂ ਦੀ ਸੱਭਿਆਚਾਰਕ ਕਹਾਣੀ ਵਿਚ ਇਕ ਇਤਿਹਾਸਕ ਪਲ ਹੈ। ਇਸ ਮੰਦਰ ਨੂੰ ਤਾਈਵਾਨ ਅਤੇ ਭਾਰਤ ਦੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਤਾਈਵਾਨ ਨੇ ਹਾਲ ਹੀ ਵਿਚ ਮੁੰਬਈ ’ਚ ਤਾਈਪੇ ਆਰਥਿਕ ਅਤੇ ਸੱਭਿਆਚਾਰਕ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਗ੍ਰੀਸ ਦੇ ਜੰਗਲਾਂ 'ਚ ਲੱਗੀ ਅੱਗ ਯੂਰਪੀਅਨ ਯੂਨੀਅਨ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਐਲਾਨ
NEXT STORY