ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ’ਚ ਤੌਕਤੇ ਤੂਫਾਨ ਕਾਰਨ ਆਈ ਤੇਜ਼ ਹਨੇਰੀ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕਰਾਚੀ ’ਚ ਹਨੇਰੀ ਕਾਰਨ ਛੱਤ ਢਹਿਣ ਦੀ ਘਟਨਾਵਾਂ ਕਾਰਨ 4 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕਈ ਹਿੱਸਿਆਂ ’ਚ ਹਲਕੀ ਬਾਰਿਸ਼ ਵੀ ਹੋਈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਪਾਕਿਸਤਾਨ ਦੇ ਤਕਰੀਬਨ ਤੌਕਤੇ ਤੂਫ਼ਾਨ ਦੇ ਪ੍ਰਭਾਵ ਤੇ ਮੌਸਮ ਸਬੰਧੀ ਸਥਾਨਕ ਹਾਲਤਾਂ ਕਾਰਨ ਤੇਜ਼ ਹਨੇਰੀ ਆਈ। ਕਰਾਚੀ ’ਚ ਪਿਛਲੇ 3 ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਤੇ ਲੂ ਚੱਲ ਰਹੀ ਸੀ।
ਇਸ ਦੌਰਾਨ ਉਥੇ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਸੀ। ਜ਼ਿਕਰਯੋਗ ਹੈ ਕਿ ਤੂਫਾਨ ਤੌਕਤੇ ਸੋਮਵਾਰ ਨੂੰ ਗੁਜਰਾਤ ਤੱਟ ਨਾਲ ਟਕਰਾਇਆ ਸੀ, ਜਿਸ ਨਾਲ ਸੂਬੇ ’ਚ ਭਾਰੀ ਮੀਂਹ ਪਿਆ ਸੀ। ਇਸ ਕਾਰਨ ਭਾਰਤ ਦੇ ਗੁਜਰਾਤ ’ਚ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਨੁਕਸਾਨ ਵੀ ਹੋਇਆ।
ਭਾਰਤ 'ਚ ਹਫ਼ਤੇ 'ਚ ਕੋਰੋਨਾ ਦੇ ਨਵੇਂ ਮਾਮਲੇ 13 ਫੀਸਦੀ ਘੱਟ, ਫਿਰ ਵੀ ਦੁਨੀਆ 'ਚ ਸਭ ਤੋਂ ਵੱਧ : WHO
NEXT STORY