ਲੰਡਨ - ਕੋਵਿਡ-19 ਨਾਲ ਹੋਣ ਵਾਲੀ ਮੌਤ ਦੀ ਦਰ 0.0016 ਤੋਂ 7.8 ਫੀਸਦੀ ਦੇ ਦਰਮਿਆਨ ਹੈ ਪਰ ਇਹ ਲੋਕਾਂ ਦੀ ਉਮਰ ’ਤੇ ਨਿਰਭਰ ਕਰਦੀ ਹੈ। ਇਕ ਨਵੀਂ ਖੋਜ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤਹਿਤ ਚੀਨ ’ਚ ਕੋਵਿਡ-19 ਕਾਰਣ ਹਸਪਤਾਲ ’ਚ ਭਰਤੀ ਹੋਣ ਵਾਲੇ ਲੋਕਾਂ ਅਤੇ ਇਸ ਬੀਮਾਰੀ ਕਾਰਣ ਜਾਨ ਗੁਆਉਣ ਵਾਲੇ ਲੋਕਾਂ ਦੇ ਅਨੁਪਾਤ ’ਤੇ ਅਨੁਮਾਨ ਪ੍ਰਗਟ ਕੀਤਾ ਗਿਆ ਹੈ।
ਇਸ ਖੋਜ ’ਚ ਪਾਇਆ ਗਿਆ ਕਿ ਕੋਵਿਡ-19 ਨਾਲ ਹੋਣ ਵਾਲੀਆਂ ਕੁੱਲ ਮੌਤਾਂ ਪਹਿਲਾਂ ਤੋਂ ਲਾਏ ਅਨੁਮਾਨ ’ਚ ਇਹ ਦਰ 0.2 ਤੋਂ 1.6 ਫੀਸਦੀ ਦੇ ਵਿਚਕਾਰ ਅਤੇ ਸਭ ਤੋਂ ਬਜ਼ੁਰਗ ਉਮਰ ਵਰਗ ਭਾਵ 80 ਸਾਲ ਤੋਂ ਉਪਰ ਵਾਲਿਆਂ ਲਈ ਇਹ ਦਰ 8 ਤੋਂ 36 ਫੀਸਦੀ ਦੇ ਦਰਮਿਆਨ ਦੱਸੀ ਗਈ ਸੀ। ਹਾਲਾਂਕਿ ਇਸ ਖੋਜ ’ਚ ਉਸ ਤੱਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਕਿ ਜ਼ਿਆਦਾਤਰ ਦੇਸ਼ਾਂ ’ਚ ਕੇਵਲ ਉਨ੍ਹਾਂ ਲੋਕਾਂ ਦਾ ਹੀ ਟੈਸਟ ਕੀਤਾ ਗਿਆ ਜਿਨ੍ਹਾਂ ਦੇ ਲੱਛਣ ਗੰਭੀਰ ਸਨ। ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਾਰਾਂ ਸਮੇਤ ਹੋਰਨਾਂ ਨੇ ਕਿਹਾ ਕਿ ਇਹ ਗਿਣਤੀ ਪੂਰੀ ਆਬਾਦੀ ਦੇ ਸਹੀ-ਸਹੀ ਮਾਮਲੇ ਨੂੰ ਦਿਖਾਉਂਦੀ ਹੈ।
COVID-19 : ਨਿਊਯਾਰਕ 'ਚ ਵੱਜੀ ਖਤਰੇ ਦੀ ਘੰਟੀ, ਚੀਨ ਦੇ ਹੁਬੇਈ ਨੂੰ ਛੱਡਿਆ ਪਿੱਛੇ
NEXT STORY