ਪੈਰਿਸ (ਏਪੀ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਜਯਾਂ ਕੈਸਟੇਕਸ ਦੇ ਨਾਂ ਦਾ ਐਲਾਨ ਕੀਤਾ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਣ ਲਗਾਏ ਗਏ ਲਾਕਡਾਊਨ ਤੋਂ ਬਾਅਦ ਦੇਸ਼ ਨੂੰ ਫਿਰ ਖੋਲ੍ਹਣ ਦੀ ਯੋਜਨਾ ਬਣਾਉਣ ਵਿਚ ਕੈਸਟੇਕਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੁਰਖੀਆਂ ਤੋਂ ਦੂਰ ਰਹਿ ਕੇ ਕੰਮ ਕਰਨ ਵਾਲੇ ਕੈਸਟੇਕਸ, ਐਡਵਰਡ ਫਿਲਿਪ ਦੀ ਥਾਂ ਲੈਣਗੇ। ਇਸ ਤੋਂ ਇਕ ਦਿਨ ਪਹਿਲਾਂ ਫਿਲਿਪ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਕੁਝ ਮਹੀਨਿਆਂ ਤੋਂ ਲਾਕਡਾਊਨ ਦੇ ਕਾਰਣ ਠਹਿਰ ਚੁੱਕੀ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਦੇ ਲਈ ਮੈਕਰੋਨ ਸਰਕਾਰ ਵਿਚ ਬਦਲਾਅ ਕਰ ਰਹੇ ਹਨ। ਕੈਸਟੇਕਸ (55) ਲੋਕ ਸੇਵਕ ਦੇ ਤੌਰ 'ਤੇ ਕਈ ਸਰਕਾਰਾਂ ਦੇ ਨਾਲ ਕੰਮ ਕਰ ਚੁੱਕੇ ਹਨ। ਇਨਫੈਕਸ਼ਨ ਦੇ ਕਾਰਣ ਲਾਗੂ ਪਾਬੰਦੀਆਂ ਵਿਚ ਲੜੀਬੱਧ ਤਰੀਕੇ ਨਾਲ ਢਿੱਲ ਦਿੱਤੇ ਜਾਣ ਦੀ ਫਰਾਂਸ ਦੀ ਯੋਜਨਾ ਸਫਲ ਰਹੀ ਹੈ। ਸਰਕਾਰ ਵਿਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਬਦਲਾਅ ਹੋਣ ਦੀ ਸੰਭਾਵਨਾ ਹੈ। ਮੈਕਰੋਨ ਨੇ ਵੀਰਵਾਰ ਨੂੰ ਵੱਖ-ਵੱਖ ਸਥਾਨਕ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਦੇਸ਼ ਦੇ ਮੁੜ ਨਿਰਮਾਣ ਦੇ ਲਈ ਨਵਾਂ ਰਸਤਾ ਲੱਭ ਰਹੇ ਹਨ। ਉਨ੍ਹਾਂ ਨੇ ਪਿਛਲੇ ਤਿੰਨ ਸਾਲ ਵਿਚ ਫਿਲਿਪ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਦੇਸ਼ ਦੀ ਅਗਵਾਈ ਕਰਨ ਦੇ ਲਈ ਰਸਤੇ ਦੀ ਚੋਣ ਕਰਨੀ ਹੋਵੇਗੀ। ਇਹ ਫੇਰਬਦਲ ਅਜਿਹੇ ਵੇਲੇ ਵਿਚ ਕੀਤਾ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਸਥਾਨਕ ਚੋਣਾਂ ਵਿਚ ਮੈਕਰੋਨ ਦੀ ਪਾਰਟੀ ਫਰਾਂਸ ਦੇ ਵੱਡੇ ਸ਼ਹਿਰਾਂ ਵਿਚ ਹਾਰ ਗਈ ਸੀ।
ਤੁਰਕੀ ਦੀ ਪਟਾਕਾ ਫੈਕਟਰੀ 'ਚ ਧਮਾਕਾ, 2 ਹਲਾਕ ਤੇ 73 ਜ਼ਖਮੀ
NEXT STORY