ਹਾਂਗਕਾਂਗ — ਹਾਂਗਕਾਂਗ ਦੀ ਇਕ 73 ਮੰਜ਼ਿਲਾ ਬਿਲਡਿੰਗ 'ਦ ਸੈਂਟਰ' 'ਚ ਇਕ ਪਾਰਕਿੰਗ ਸਪੇਸ 969,000 ਡਾਲਰ (6.78 ਕਰੋੜ ਰੁਪਏ) ਵਿਚ ਵਿਕੀ ਹੈ, ਇਸ ਦੇ ਨਾਲ ਹੀ ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਪਾਰਕਿੰਗ ਸਪੇਸ ਬਣ ਗਈ ਹੈ। ਮੀਡੀਆ 'ਚ ਆਈਆਂ ਖਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਪਾਰਕਿੰਗ ਸਪੇਸ ਦਾ ਆਕਾਰ 134.5 ਵਰਗ ਫੁੱਟ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਅਨੁਸਾਰ, ਪਾਰਕਿੰਗ ਦੀ ਜਗ੍ਹਾ ਵੇਚਣ ਵਾਲੇ ਵਿਅਕਤੀ ਜੋਨੀ ਚਯੁੰਗ ਸ਼ੁਨ-ਯੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਚੌਥਾ ਅਤੇ ਅੰਤਮ ਪਾਰਕਿੰਗ ਸਥਾਨ ਉਸ ਵਿਅਕਤੀ ਨੂੰ ਵੇਚ ਦਿੱਤਾ ਹੈ ਜਿਸਦਾ ਇਸ ਬਿਲਡਿੰਗ 'ਚ ਦਫਤਰ ਹੈ। ਹਾਲਾਂਕਿ ਉਨ੍ਹਾਂ ਨੇ ਖਰੀਦਦਾਰ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ।
ਹਾਂਗਕਾਂਗ ਦੀ ਇਹ ਜਾਇਦਾਦ ਕਿੰਨੀ ਮਹਿੰਗੀ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਪਾਰਕਿੰਗ ਸਪੇਸ ਦੀ ਕੀਮਤ ਪ੍ਰਤੀ ਵਰਗ ਫੁੱਟ 7,200 ਡਾਲਰ (5 ਲੱਖ ਰੁਪਏ) ਹੈ, ਜਦੋਂਕਿ ਅਮਰੀਕਾ ਦੇ ਮੈਨਹੱਟਨ 'ਚ ਰੀਅਲ ਅਸਟੇਟ ਦੀ ਕੀਮਤ 1,770 ਡਾਲਰ (1.24 ਲੱਖ) ਪ੍ਰਤੀ ਵਰਗ ਫੁੱਟ ਹੈ।
ਇਸਦਾ ਅਰਥ ਇਹ ਹੋਇਆ ਕਿ ਹਾਂਗਕਾਂਗ ਦੀ ਇਹ ਪਾਰਕਿੰਗ ਸਪੇਸ ਨਿਊਯਾਰਕ ਦੇ ਲਗਜ਼ਰੀ ਅਪਾਰਟਮੈਂਟ ਦੀ ਕੀਮਤ ਨਾਲੋਂ ਚਾਰ ਗੁਣਾ ਵਧੇਰੇ ਮਹਿੰਗੀ ਹੈ।
ਬਗਦਾਦੀ ਦੀ ਮੌਤ ISIS ਲਈ ਵੱਡਾ ਝਟਕਾ : ਆਸਟ੍ਰੇਲੀਆ
NEXT STORY