ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ) : ਸਮੁੱਚੇ ਕੈਲੀਫੋਰਨੀਆ ਵਿੱਚ ਕੋਵਿਡ-19 ਦੀ ਮਹਾਂਮਾਰੀ ਕਰਕੇ ਜਿੱਥੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਖ਼ਤਮ ਹੋ ਗਏ, ਉੱਥੇ ਬੇਘਰ ਲੋਕਾਂ ਦੀ ਗਿਣਤੀ ਵੀ ਵਧੀ। ਅਜਿਹੀ ਸਥਿਤੀ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਕਾਫੀ ਵਾਧਾ ਹੋਇਆ। ਇੰਨਾਂ ਹੀ ਚੋਰੀ ਦੀਆਂ ਵਾਰਦਾਤਾਂ ਵਿੱਚੋਂ ਅੱਜ ਕਲ ਸਮੁੱਚੇ ਕੈਲੀਫੋਰਨੀਆ ਦੇ ਸ਼ਹਿਰਾਂ ਵਿੱਚ ਹੌਡਾ (Honda) ਕਾਰਾਂ ਦੇ ਕੈਟਾਲੈਟਿਕ ਕਨਵਰਟਰ ਬਹੁਤ ਚੋਰੀ ਹੋਣ ਲੱਗੇ ਹਨ। ਜਿੰਨਾਂ ਨੂੰ ਚੋਰ ਗੱਡੀ ਵਿੱਚੋਂ ਖੋਲ੍ਹ ਕੇ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਕਈ ਵਾਰ ਨਾ ਖੁੱਲ੍ਹਣ ‘ਤੇ ਉਸ ਪਾਰਟ ਨੂੰ ਬੈਟਰੀ ਨਾਲ ਚੱਲਣ ਵਾਲੇ ਕਟਰ ਜਾਂ ਆਰੀ ਨਾਲ ਵੱਢ ਕੇ ਕੱਢ ਲੈਂਦੇ ਹਨ। ਜਿਸ ਨਾਲ ਗੱਡੀ ਦਾ ਹੋਰ ਵੀ ਨੁਕਸਾਨ ਕਰਦੇ ਹਨ। ਕੈਟਾਲੈਟਿਕ ਕਨਵਰਟਰ ਵਿੱਚ ਵਰਤੀ ਜਾਣ ਵਾਲੀ ਧਾਤ ਦੀ ਕੀਮਤ ਸੋਨੇ ਵਾਂਗ ਕਾਫੀ ਜ਼ਿਆਦਾ ਹੁੰਦੀ ਹੈ। ਜਿਸ ਨੂੰ ਕੱਢ ਕੇ ਇਹ ਚੋਰ ਵੇਚ ਦਿੰਦੇ ਹਨ। ਇੰਨਾਂ ਚੋਰੀਆਂ ਦੀ ਸੁਰੂਆਤ ਸ਼ਹਿਰ ਸਨਫਰਾਂਸਿਸ਼ਕੋ ਵਿੱਚ ਚੋਰੀਆਂ ਨਾਲ ਹੋਈ ਪਰ ਹੁਣ ਸਮੁੱਚੇ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਤਾਂ ਨੂੰ ਇਹ ਚੋਰੀਆਂ ਹੋ ਰਹੀਆਂ ਹਨ। ਗੱਡੀ ਵਿੱਚ ਚੋਰੀ ਹੋਏ ਨਵੇਂ ਕੈਟਾਲੈਟਿਕ ਕਨਵਰਟਰ ਨੂੰ ਪਾਉਣ ਦਾ ਖ਼ਰਚਾ ਤਿੰਨ ਹਜ਼ਾਰ ਤੋਂ ਪੰਜ ਹਜ਼ਾਰ ਡਾਲਰ ਦਾ ਹੈ। ਅੱਜ ਦੀ ਤਰੀਕ ਵਿੱਚ ਡੀਲਰ ਤੋਂ ਆਰਡਰ ਕੀਤੇ ਇਸ ਪਾਰਟ ਨੂੰ ਮਿਲਣ ਵਿੱਚ ਛੇ ਮਹੀਨੇ ਤੋਂ ਇਕ ਸਾਲ ਤੱਕ ਸਮੇਂ ਦੀ ਉਡੀਕ ਹੈ ਪਰ ਬਾਹਰ ਆਮ ਕੰਪਨੀਆਂ ਦਾ ਇਹ ਪਾਰਟ ਸਸਤਾ ਮਿਲਦਾ ਹੈ ਪਰ ਇਸ ਦੀ ਕੋਈ ਗਰੰਟੀ ਨਹੀਂ ਕਿ ਇਹ ਕਾਰ ਦੇ ਸਮੌਗ ਸਿਸਟਮ (Smog-Certification) ਲਈ ਠੀਕ ਹੋਵੇ। ਇਸੇ ਕਰਕੇ ਇਨਸ਼ੋਰੈਂਸ ਦੇ ਵਧੇ ਕਲੇਮ ਹੋਣ ਕਰਕੇ ਇਨਸ਼ੋਰੈਂਸ ਏਜੰਸੀਆਂ ਪੁਰਾਣੀਆਂ ਗੱਡੀਆਂ ਦੇ ਰਿਪੇਅਰ ਦੇ ਪੈਸੇ ਦੇਣ ਦੀ ਬਜਾਏ, ਮਾਲਕ ਨੂੰ ਗੱਡੀ ਟੋਟਲ ਲੋਸ, ਮਤਲਬ ਪੂਰੀ ਖ਼ਤਮ ਕਰਕੇ ਮਾਰਕੀਟ ਰੇਟ ਦੇ ਪੈਸੇ ਦੇ ਦਿੰਦੀਆਂ ਹਨ। ਅਜਿਹੇ ਚੋਰੀ ਕਰਨ ਵਾਲੇ ਵੀ ਪੁਲਸ ਤੋਂ ਬੱਚ ਆਪਣੇ ਕਾਰਨਾਮਿਆਂ ਨੂੰ ਅੰਜਾਮ ਦੇ ਤਿੱਤਰ ਹੋ ਜਾਂਦੇ ਹਨ। ਇਸ ਉਪਰੰਤ ਰੋਜ਼ਾਨਾ ਕੰਮ ਕਾਰ ਕਰਨ ਵਾਲੇ ਲੋਕਾ ਨੂੰ ਗੱਡੀ ਦੇ ਪਾਰਟ ਚੋਰੀ ਹੋਣ ‘ਤੇ ਬਹੁਤ ਮੁਸਕਲਾ ਦਾ ਸਾਹਮਣਾ ਕਰਨਾ ਪੈਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਨਿਊਯਾਰਕ ਸਿਟੀ ਦੇ ਮਿਊਜ਼ੀਅਮਾਂ 'ਚ ਜਾਣ ਲਈ ਹੋਵੇਗੀ ਕੋਰੋਨਾ ਵੈਕਸੀਨ ਜ਼ਰੂਰੀ
NEXT STORY