ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) — ਬਰਤਾਨੀਆ ਭਰ ਵਿੱਚ ਅੱਜ ਮੌਤਾਂ ਦੀ ਗਿਣਤੀ ਵਿੱਚ 393 ਨਵੀਆਂ ਮੌਤਾਂ ਦਾ ਵਾਧਾ ਹੋ ਕੇ ਕੁੱਲ ਗਿਣਤੀ 1801 'ਤੇ ਪਹੁੰਚ ਗਈ ਹੈ। ਐੱਨ.ਐੱਚ.ਐੱਸ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ 367, ਸਕਾਟਲੈਂਡ ਵਿੱਚ 13, ਵੇਲਜ਼ ਵਿੱਚ 7 ਅਤੇ ਉੱਤਰੀ ਆਇਰਲੈਂਡ ਵਿੱਚ 6 ਹੋਰ ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਹੁਣ ਤੱਕ ਇੰਗਲੈਂਡ ਵਿੱਚ ਕੁੱਲ ਮੌਤਾਂ ਦੀ ਗਿਣਤੀ 1645, ਸਕਾਟਲੈਂਡ 60, ਵੇਲਜ਼ 69 ਤੇ ਉੱਤਰੀ ਆਇਰਲੈਂਡ ਵਿੱਚ 27 ਹੋ ਗਈ ਹੈ। ਪੀੜਤਾਂ ਦੀ ਗਿਣਤੀ ਵਿੱਚ ਮਣਾਂਮੂੰਹੀਂ ਵਾਧੇ ਕਾਰਨ ਮੌਤਾਂ ਵਿੱਚ ਵੀ ਤੇਜ਼ੀ ਆ ਰਹੀ ਹੈ। ਹੋਮ ਆਫਿਸ ਵੱਲੋਂ ਅਹਿਮ ਫੈਸਲਾ ਲੈਂਦਿਆਂ ਹੋਰਨਾਂ ਮੁਲਕਾਂ ਤੋਂ ਆ ਕੇ ਬਰਤਾਨੀਆ ਵਿੱਚ ਕੰਮ ਕਰਦੇ 3000 ਡਾਕਟਰਾਂ, ਨਰਸਾਂ ਅਤੇ ਪੈਰਾਮੈਡਿਕ ਕਾਮਿਆਂ ਦੀ ਵੀਜ਼ਾ ਮਿਆਦ ਵਿੱਚ 1 ਸਾਲ ਦਾ ਵਾਧਾ ਕੀਤਾ ਹੈ। ਇਹਨਾਂ ਵਿੱਚੋਂ 2800 ਦਾ 1 ਅਕਤੂਬਰ ਨੂੰ ਖਤਮ ਹੋਣਾ ਸੀ, ਪਰ ਉਹਨਾਂ ਨੂੰ ਮੁਫਤ ਵੀਜਾ ਵਾਧਾ ਮਿਲ ਗਿਆ ਹੈ।
ਕੋਵਿਡ-19 ਕਾਰਣ ਮੌਤ ਦਰ 0.0016 ਤੋਂ 7.8 ਫੀਸਦੀ ਦੇ ਦਰਮਿਆਨ
NEXT STORY