ਲੰਡਨ (ਅਨਸ)— ਖੋਜਕਾਰਾਂ ਨੇ ਪਤਾ ਲਾਇਆ ਹੈ ਕਿ ਅੱਕਰਮੇਂਸੀਆ ਮਿਊਸਿਨੀਫਿਲਾ ਜੋ ਮਨੁੱਖੀ ਅੰਤੜੀ 'ਚ ਮੌਜੂਦ ਜੀਵਾਣੂ ਦੀ ਇਕ ਨਸਲ ਹੈ, ਪਾਸਚੁਰੀਕ੍ਰਿਤ ਦੇ ਰੂਪ 'ਚ ਇਸ ਦਾ ਉਪਯੋਗ ਕਰਨ ਨਾਲ ਇਹ ਵੱਖ-ਵੱਖ ਦਿਲ ਦੇ ਰੋਗ ਦੇ ਖਤਰੇ ਕਾਰਕਾਂ 'ਚ ਵੱਧ ਸੁਰੱਖਿਆ ਪ੍ਰਦਾਨ ਕਰਦੀ ਹੈ। ਰਸਾਲੇ 'ਨੇਚਰ ਮੈਡੀਸਨ' ਵਿਚ ਪ੍ਰਕਾਸ਼ਿਤ ਇਸ ਨਤੀਜੇ ਮੁਤਾਬਕ ਲੌਵੇਨ ਯੂਨੀਵਰਸਿਟੀ ਦੀ ਰਿਸਰਚ ਟੀਮ ਨੇ ਮਨੁੱਖੀ ਸਰੀਰ 'ਚ ਪ੍ਰਭਾਵਸ਼ਾਲੀ ਬੈਕਟੀਰੀਆ 'ਤੇ ਅਧਿਐਨ ਕੀਤਾ। ਇਸ ਲਈ 42 ਮੁਕਾਬਲੇਬਾਜ਼ਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ 32 ਨੇ ਇਸ ਪ੍ਰੀਖਣ ਨੂੰ ਪੂਰਾ ਕੀਤਾ। ਖੋਜਕਾਰਾਂ ਨੇ ਮੋਟੇ ਮੁਕਾਬਲੇਬਾਜ਼ਾਂ ਨੂੰ ਅੱਕਰਮੇਂਸੀਆ ਦਿੱਤਾ, ਇਨ੍ਹਾਂ ਸਾਰਿਆਂ 'ਚ ਡਾਇਬਟੀਜ਼ ਟਾਈਪ 2 ਅਤੇ ਮੈਟਾਬੋਲਿਕ ਸਿੰਡ੍ਰੋਮ ਦੇਖੇ ਗਏ। ਯਾਨੀ ਇਨ੍ਹਾਂ 'ਚ ਦਿਲ ਦੀਆਂ ਬੀਮਾਰੀਆਂ ਨਾਲ ਸਬੰਧਤ ਜੋਖਮ ਕਾਰਕ ਸਨ। ਮੁਕਾਬਲੇਬਾਜ਼ਾਂ ਨੂੰ ਤਿੰਨ ਸਮੂਹਾਂ 'ਚ ਵੰਡ ਦਿੱਤਾ ਗਿਆ-ਇਕ 'ਚ ਜਿਨ੍ਹਾਂ ਨੇ ਜੀਵਤ ਬੈਕਟੀਰੀਆ ਦਾ ਸੇਵਨ ਕੀਤਾ ਅਤੇ ਦੋ 'ਚ ਜਿਨ੍ਹਾਂ ਨੇ ਪਾਸਚੁਰੀਕ੍ਰਿਤ ਬੈਕਟੀਰੀਆ ਦਾ ਸੇਵਨ ਕੀਤਾ। ਇਨ੍ਹਾਂ ਦੋਹਾਂ ਸਮੂਹਾਂ ਦੇ ਮੈਂਬਰਾਂ ਨੇ ਆਪਣੇ ਖਾਣ-ਪੀਣ ਅਤੇ ਸਰੀਰਕ ਸਰਗਰਮੀਆਂ 'ਚ ਬਦਲਾਅ ਕਰਨ ਨੂੰ ਕਿਹਾ ਗਿਆ। ਇਨ੍ਹਾਂ ਨੂੰ ਅੱਕਰਮੇਂਸੀਆ ਨਿਊਟ੍ਰੀਸ਼ਨਲ ਸਪਲੀਮੈਂਟ ਦੇ ਤੌਰ 'ਤੇ ਦਿੱਤਾ ਗਿਆ। ਅੱਕਰਮੇਂਸੀਆ ਦਾ ਸੇਵਨ ਇਨ੍ਹਾਂ ਮੁਕਾਬਲੇਬਾਜ਼ਾਂ ਨੇ ਤਿੰਨ ਮਹੀਨੇ ਤੱਕ ਲਗਾਤਾਰ ਕਰਨਾ ਸੀ।
ਖੋਜਕਾਰਾਂ ਨੇ ਦੇਖਿਆ ਕਿ ਇਸ ਸਪਲੀਮੈਂਟ ਨੂੰ ਖਾਣਾ ਸੌਖਾਲਾ ਰਿਹਾ ਅਤੇ ਜੀਵਤ ਅਤੇ ਪਾਸਚੁਰੀਕ੍ਰਿਤ ਬੈਕਟੀਰੀਆ ਦਾ ਸੇਵਨ ਕਰਨ ਵਾਲੇ ਸਮੂਹਾਂ 'ਚ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ। ਪਾਸਚੁਰੀਕ੍ਰਿਤ ਬੈਕਟੀਰੀਆ ਨੇ ਮੁਕਾਬਲੇਬਾਜ਼ਾਂ 'ਚ ਡਾਇਬਟੀਜ਼ 2 ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੱਤਾ। ਇਸ ਨਾਲ ਲਿਵਰ ਦੀ ਸਿਹਤ 'ਚ ਵੀ ਸੁਧਾਰ ਦੇਖਿਆ ਗਿਆ, ਮੁਕਾਬਲੇਬਾਜ਼ਾਂ ਦੇ ਸਰੀਰਕ ਭਾਰ 'ਚ ਵੀ ਗਿਰਾਵਟ ਦੇਖੀ ਗਈ ਅਤੇ ਇਨ੍ਹਾਂ ਦੇ ਨਾਲ ਕੋਲੈਸਟ੍ਰਾਲ ਦੇ ਪੱਧਰ 'ਚ ਵੀ ਕਮੀ ਆਈ।
ਬ੍ਰਿਟੇਨ ਨੇ ਹਾਂਗਕਾਂਗ ਦੀ ਆਜ਼ਾਦੀ 'ਤੇ ਚੀਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ
NEXT STORY