ਇਰਾਕ— ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਇਸ ਸਾਲ ਦੇਸ਼ 'ਚੋਂ ਅੱਤਵਾਦੀ ਸੰਗਠਨ ਇਸਲਾਮੀਕ ਸਟੇਟ (ਆਈ.ਐਸ) ਦੇ ਪੂਰੇ ਸਫਾਏ ਦੀ ਉਮੀਦ ਜਤਾਈ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਅਬਾਦੀ ਨੇ ਮੰਗਲਵਾਰ ਨੂੰ ਟੈਲੀਵੀਜ਼ਨ ਉੱਤੇ ਪ੍ਰਸਾਰਿਤ ਇਕ ਪੱਤਰਕਾਰ ਸੰਮੇਲਨ ਵਿਚ ਆਈ. ਐਸ ਖਿਲਾਫ ਇਰਾਕੀ ਸੁਰੱਖਿਆ ਬਲਾਂ ਦੀ ਜਿੱਤ ਦੀ ਸਰਾਹਨਾ ਕੀਤੀ। ਉਨ੍ਹਾਂ ਮਿਸ਼ਰਤ ਜਾਤੀ ਵਾਲੇ ਕਿਰਕੁਕ ਸੂਬੇ ਦੇ ਹਵੀਜਾ ਵਿਚ ਚਲਾਏ ਗਏ ਅੰਤਿਮ ਅਭਿਆਨ ਦੀ ਖਾਸਤੌਰ ਉੱਤੇ ਸਰਾਹਨਾ ਕੀਤੀ।
ਅਬਾਦੀ ਨੇ ਕਿਹਾ ਇਰਾਕੀ ਬਲਾਂ ਨੇ ਉਨ੍ਹਾਂ ਇਲਾਕਿਆਂ (ਹਵੀਜਾ ਦੇ ਕੋਲ) ਨੂੰ ਅਜ਼ਾਦ ਕਰਾ ਲਿਆ, ਜਿੱਥੇ ਪੁਰਾਣੀ ਸਰਕਾਰ ਦੌਰਾਨ ਕੋਈ ਸੁਰੱਖਿਆ ਬਲ ਪਹੁੰਚ ਤੱਕ ਨਹੀਂ ਸਕਿਆ ਸੀ। ਇਰਾਕ ਵਿਚ ਹਰ ਸਥਾਨ ਉੱਤੇ ਆਈ. ਐਸ ਵਿਚ ਡਰ ਦਾ ਮਾਹੌਲ ਹੈ।
ਲੈਂਡਿੰਗ ਤੋਂ ਪਹਿਲਾਂ ਹੀ ਹਵਾ 'ਚ ਲੜਖੜਾਉਣ ਲੱਗ ਪਿਆ ਸੀ ਜਹਾਜ਼, ਯਾਤਰੀ ਸੁਰੱਖਿਅਤ (ਵੀਡੀਓ)
NEXT STORY