ਡਬਲਿਨ- ਦੁਨੀਆ ਭਰ ਦੇ ਚਿੜਿਆਘਰਾਂ ਵਿਚ ਕਦੇ ਨਾ ਕਦੇ ਕੁਝ ਨਾ ਕੁਝ ਅਜੀਬੋ-ਗਰੀਬ ਹਾਦਸੇ ਹੋ ਹੀ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ ਆਇਰਲੈਂਡ ਦੇ ਡਬਲਿਨ ਜ਼ੂ ਵਿਚ ਦੇਖਣ ਨੂੰ ਮਿਲਿਆ, ਜਿਥੇ ਇਕ ਬਾਘ ਨੇ ਇਕ ਬੱਚੇ ਨੂੰ ਆਪਣਾ ਸ਼ਿਕਾਰ ਸਮਝ ਕੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ।
ਬੀਤੇ ਦਿਨੀਂ ਬੱਸ ਵਿਚ ਸਵਾਰ ਇਕ ਗਰੁੱਪ ਜਾਨਵਰਾਂ ਨੂੰ ਦੇਖਣ ਲਈ ਪਹੁੰਚਿਆ ਸੀ, ਇਸੇ ਦੌਰਾਨ ਇਕ ਲੜਕਾ ਸ਼ਾਨ ਬੱਸ ਦੇ ਸ਼ੀਸ਼ੇ ਵੱਲ ਪਿੱਠ ਕਰਕੇ ਖੜਾ ਹੋ ਗਿਆ, ਉਸ ਦੇ ਪਿੱਛੇ ਜੰਗਲ ਵਿਚ ਬਾਘ ਦਿਖਾਈ ਦਿੱਤਾ। ਪਰਿਵਾਰ ਦੇ ਮੈਂਬਰ ਇਸ ਦੌਰਾਨ ਬੱਚੇ ਨੂੰ ਫੋਕਸ ਕਰਦੇ ਹੋਏ ਉਸ ਦੀ ਬਾਘ ਨਾਲ ਫੋਟੋ ਖਿੱਚ ਰਹੇ ਸਨ। ਇਸ ਤੋਂ ਬਾਅਦ ਬਾਘ ਤੇਜ਼ ਰਫਤਾਰ ਨਾਲ ਆਇਆ ਤੇ ਬੱਚੇ 'ਤੇ ਹਮਲਾ ਕੀਤਾ ਪਰ ਦੋਵਾਂ ਵਿਚਾਲੇ ਇਕ ਸ਼ੀਸ਼ੇ ਦੀ ਮੋਟੀ ਚਾਦਰ ਆ ਗਈ। ਇਸ ਕਾਰਨ ਬੱਚੇ ਨੂੰ ਕੁਝ ਨਹੀਂ ਹੋਇਆ।
ਇਸ ਦੌਰਾਨ ਬੱਸ ਵਿਚ ਮੌਜੂਦ ਲੋਕ ਇਸ ਦੀ ਵੀਡੀਓ ਬਣਾ ਰਹੇ ਸਨ। ਸ਼ਾਨ ਦੀ ਪੇਰੇਂਟ ਰੋਬੇਕ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਮੇਰਾ ਬੇਟਾ ਅੱਜ ਡਬਲਿਨ ਜ਼ੂ ਵਿਚ ਗਿਆ ਸੀ। ਜੇਕਰ ਬੱਸ ਦਾ ਸ਼ੀਸ਼ਾ ਵਿਚਾਲੇ ਨਾ ਹੁੰਦਾ ਤਾਂ ਉਹ ਬਾਘ ਦਾ ਸ਼ਿਕਾਰ ਹੋ ਜਾਂਦਾ।
ਕ੍ਰਿਸਮਸ ਦੇ ਦਿਨ ਸ਼ਿਕਾਗੋ 'ਚ ਗੋਲੀਬਾਰੀ, 7 ਸਾਲਾ ਬੱਚੀ ਜ਼ਖਮੀ
NEXT STORY