ਓਨਟਾਰੀਓ— ਕੈਨੇਡਾ 'ਚ ਸਾਲ 2017 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਯਤਾ ਨੂੰ ਲੈ ਕੇ ਇਕ ਸਰਵੇ ਕੀਤਾ ਗਿਆ ਸੀ, ਜਿਸ 'ਚ ਇਹ ਦੇਖਿਆ ਗਿਆ ਕਿ ਬੀਤੇ 2 ਸਾਲਾਂ 'ਚ ਪਹਿਲੀ ਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪੋਪੂਲੈਰਿਟੀ 50 ਫੀਸਦੀ ਤੋਂ ਹੇਠਾਂ ਆਈ ਸੀ।
ਕੈਨੇਡਾ 'ਚ ਦਸੰਬਰ ਦੇ ਮੱਧ 'ਚ ਐਂਗਸ ਰੇਡ ਸਰਵੇ ਕੀਤਾ ਗਿਆ ਸੀ, ਜਿਸ ਦੇ ਅੰਕੜਿਆਂ ਤੋਂ ਇਹ ਸਾਫ ਹੋਇਆ ਸੀ ਕਿ ਬੀਤੇ 2 ਸਾਲਾਂ 'ਚ ਜਸਟਿਨ ਟਰੂਡੋ ਦੀ ਲੋਕਪ੍ਰਿਯਤਾ ਨੂੰ ਲੈ ਕੇ ਕੈਨੇਡੀ ਵਾਸੀਆਂ ਦਾ ਨਜ਼ਰੀਆ ਬਦਲਦਾ ਜਾ ਰਿਹਾ ਹੈ। ਸਰਵੇ ਤੋਂ ਪਤਾ ਲੱਗਾ ਕਿ ਕੈਨੇਡਾ ਦੇ ਸਿਰਫ 46 ਫੀਸਦੀ ਲੋਕ ਟਰੂਡੋ ਵਲੋਂ ਕੀਤੇ ਕੰਮਾਂ ਤੋਂ ਖੁਸ਼ ਸਨ ਤੇ 49 ਫੀਸਦੀ ਲੋਕਾਂ ਟਰੂਡੋ ਦੇ ਕੰਮ ਤੋਂ ਨਾਖੁਸ਼ ਸਨ ਤੇ 39 ਫੀਸਦੀ ਲੋਕ ਜਗਮੀਤ ਸਿੰਘ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਸਿਰਫ 32 ਫੀਸਦੀ ਲੋਕ ਹੀ ਅਜਿਹੇ ਸਨ, ਜੋ ਕਿ ਮੰਨਦੇ ਸਨ ਕਿ ਸਰਕਾਰ 'ਚ ਬਲਾਅ ਦੀ ਲੋੜ ਨਹੀਂ।
ਇਸ ਤੋਂ ਇਹ ਮਤਲਬ ਲਿਆ ਜਾ ਸਕਦਾ ਹੈ ਕਿ ਕੁਝ ਵੋਟਰ ਜਿਨ੍ਹਾਂ ਨੇ ਪਿਛਲੀਆਂ ਚੋਣਾਂ 'ਚ ਲਿਬਰਲਾਂ ਨੂੰ ਵੋਟਾਂ ਪਾਈਆਂ ਸਨ ਉਹ ਇਸ ਵਾਰ ਵੀ ਲਿਬਰਲਾਂ ਨੂੰ ਵੋਟਾਂ ਪਾਊਣਗੇ ਪਰ ਜੋ ਵੋਟਰ ਲਿਬਰਲਾਂ ਵਲੋਂ ਕੀਤੇ ਕੰਮਾਂ ਤੋਂ ਖੁਸ਼ ਨਹੀਂ ਹਨ ਉਨ੍ਹਾਂ ਦੀਆਂ ਵੋਟਾਂ ਬਾਕੀ ਦੋਵਾਂ ਵਿਰੋਧੀਆਂ ਨੂੰ ਜਾਣਗੀਆਂ। ਅਜਿਹੇ 'ਚ ਕੰਜ਼ਰਵੇਟਿਵ ਆਗੂ ਐਂਡ੍ਰਿਊ ਸ਼ੀਅਰ ਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਲਈ ਸਾਫਟ ਵੋਟਾਂ ਹਾਸਲ ਕਰਨ ਦੀ ਚੁਣੌਤੀ ਕੁਝ ਹੱਦ ਤੱਕ ਸੁਖਾਲੀ ਹੋ ਜਾਵੇਗੀ।
ਸ਼ੀਅਰ ਤੇ ਜਗਮੀਤ ਸਿੰਘ ਕੋਲ ਇਸ ਦੌਰਾਨ ਇਹ ਮੌਕਾ ਹੋਵੇਗਾ ਕਿ ਟਰੂਡੋ ਦੀਆਂ ਖਾਮੀਆਂ ਨੂੰ ਗਿਣਾ ਕੇ ਸਾਫਟ ਵੋਟਰਾਂ ਨੂੰ ਆਪਣੇ ਵੱਲ ਕਰ ਸਕਣ। ਇਥੇ ਆਪਣੀ ਅਰਥ ਵਿਵਸਥਾ ਨਾਲ ਜੁੜਨ ਦਾ ਮੁੱਦਾ ਵੀ ਦੋਵਾਂ ਨੇਤਾਵਾਂ ਲਈ ਇਕ ਮੌਕਾ ਬਣ ਸਕਦਾ ਹੈ। ਐੱਨ.ਡੀ.ਪੀ. ਆਗੂ ਨੂੰ ਇਹ ਵੀ ਦਿਖਾਉਣਾ ਹੋਵੇਗਾ ਕਿ ਕਿਵੇਂ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਵਧ ਤੋਂ ਵਧ ਸੁਰੱਖਿਅਤ ਕੀਤਾ ਜਾ ਸਕਦਾ ਹੈ ਤੇ ਕੈਨੇਡਾ 'ਚ ਵਧਦੇ ਜਾ ਰਹੇ ਆਮ ਲੋਕਾਂ ਦੇ ਰੁਜ਼ਾਨਾ ਦੇ ਖਰਚਿਆਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ। ਦੋਵਾਂ ਵਿਰੋਧੀ ਨੇਤਾਵਾਂ ਲਈ ਇਹ ਚੁਣੌਤੀ ਵੀ ਹੋਵੇਗੀ ਕਿ ਕਿਵੇਂ ਉਹ ਕੈਨੇਡਾ ਵਾਸੀਆਂ ਨੂੰ ਬਿਹਤਰ ਭਵਿੱਖ ਤੇ ਵਿਕਾਸ ਦਾ ਭਰੋਸਾ ਦਿਵਾਉਣਗੇ। ਅਜਿਹੇ 'ਚ 2017 'ਚ ਟਰੂਡੋ ਦੀ ਘਟੀ ਲੋਕਪ੍ਰਿਯਤਾ 2019 'ਚ ਵੱਡੇ ਬਦਲਾਅ ਦਾ ਕਾਰਨ ਬਣ ਸਕਦਾ ਹੈ।
ਕੈਨੇਡਾ : ਠੰਡੀਆਂ ਹਵਾਵਾਂ ਕਾਰਨ ਸੈਂਕੜੇ ਫਲਾਈਟਾਂ ਰੱਦ, ਚਿਤਾਵਨੀ ਜਾਰੀ
NEXT STORY