ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਟੈਲੀਫੋਨ 'ਤੇ ਗੱਲਬਾਤ ਵਿਚ ਉੱਤਰੀ ਕੋਰੀਆ 'ਤੇ ਦਬਾਅ ਬਣਾਉਣ ਲਈ ਸਹਿਮਤੀ ਜਤਾਈ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਸਾਰੇ ਜਿੰਮੇਦਾਰ ਦੇਸ਼ਾਂ ਨੂੰ ਉੱਤਰੀ ਕੋਰੀਆ ਵਿਰੁੱਧ ਦਬਾਅ ਉਦੋਂ ਤੱਕ ਬਣਾਉਣਾ ਚਾਹੀਦਾ ਹੈ, ਜਦੋਂ ਤੱਕ ਉਹ ਪ੍ਰਮਾਣੂ ਪ੍ਰੀਖਣ ਬੰਦ ਕਰਨ ਦੇ ਰਸਤੇ 'ਤੇ ਨਾ ਆ ਜਾਏ। ਦੋਵਾਂ ਨੇਤਾਵਾਂ ਨੇ ਅਮਰੀਕਾ-ਬ੍ਰਿਟੇਨ ਵਿਚਕਾਰ ਡਾਟਾ ਸਾਂਝਾ ਕਰਨ ਲਈ ਇਕ ਸਮਝੌਤੇ 'ਤੇ ਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ।
ਤਾਇਵਾਨ ਭੂਚਾਲ : ਕਈ ਲੋਕ ਲਾਪਤਾ, ਆਪਣਿਆਂ ਨੂੰ ਲੱਭ ਰਹੀਆਂ ਨੇ ਹੰਝੂਆਂ ਨਾਲ ਭਰੀਆਂ ਅੱਖਾਂ
NEXT STORY