ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 3 ਅਪ੍ਰੈਲ ਨੂੰ ਰੈਸੀਪ੍ਰੋਕਲ ਟੈਰਿਫ (Reciprocal Tariff) ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਇਸ ਨੂੰ 'ਲਿਬਰੇਸ਼ਨ ਡੇ' ਦਾ ਨਾਂ ਦਿੱਤਾ ਹੈ। ਟਰੰਪ ਨੇ ਸਾਰੇ ਦੇਸ਼ਾਂ ਲਈ ਵੱਖ-ਵੱਖ ਟੈਰਿਫ ਲਗਾਉਣ ਲਈ ਕਿਹਾ ਹੈ। ਇਸ ਵਿੱਚ ਭਾਰਤ ਤੋਂ 26 ਫ਼ੀਸਦੀ, ਚੀਨ ਤੋਂ 34, ਯੂਰਪੀਅਨ ਯੂਨੀਅਨ ਤੋਂ 20, ਜਾਪਾਨ ਤੋਂ 24, ਦੱਖਣੀ ਕੋਰੀਆ ਤੋਂ 25, ਸਵਿਟਜ਼ਰਲੈਂਡ ਤੋਂ 31, ਯੂਨਾਈਟਿਡ ਕਿੰਗਡਮ ਤੋਂ 10, ਤਾਈਵਾਨ ਤੋਂ 32 ਅਤੇ ਮਲੇਸ਼ੀਆ ਤੋਂ 24 ਫੀਸਦੀ ਟੈਰਿਫ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਟੈਰਿਫ ਹੋਰ ਦੇਸ਼ਾਂ ਦੇ ਮੁਕਾਬਲੇ ਅੱਧੇ ਹੋਣਗੇ। ਉਨ੍ਹਾਂ ਸਾਰੇ ਦੇਸ਼ਾਂ ਲਈ 10 ਫੀਸਦੀ ਬੇਸਲਾਈਨ ਟੈਰਿਫ ਤੈਅ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਕਿਸੇ ਵੀ ਦੇਸ਼ ਤੋਂ 10 ਫੀਸਦੀ ਤੋਂ ਘੱਟ ਟੈਰਿਫ ਨਹੀਂ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ : ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ 'ਚ ਛੇੜਛਾੜ ਕਰਨ ਵਾਲੇ ਭਾਰਤੀ ਨੂੰ 9 ਮਹੀਨੇ ਦੀ ਕੈਦ
ਆਪਣੇ ਭਾਸ਼ਣ 'ਚ ਡੋਨਾਲਡ ਟਰੰਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਆਟੋ ਸੈਕਟਰ 'ਚ 25 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਟੈਰਿਫ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਨੌਕਰੀਆਂ ਬਾਰੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਫੈਕਟਰੀਆਂ ਅਤੇ ਨੌਕਰੀਆਂ ਵਾਪਸ ਲਿਆਉਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ੀ ਮੁਲਕਾਂ ਵੱਲੋਂ ਲੁੱਟਿਆ ਅਤੇ ਧੋਖਾ ਖਾ ਰਿਹਾ ਹੈ। ਸਾਡੇ ਗੁਆਂਢੀ ਅਤੇ ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੀ ਦੌਲਤ ਲੁੱਟੀ ਹੈ। ਅਮਰੀਕੀ ਸਟੀਲ ਵਰਕਰ, ਕਿਸਾਨ ਅਤੇ ਕਾਰੀਗਰ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇੱਥੇ ਸਾਡੇ ਨਾਲ ਹਨ, ਸਭ ਨੇ ਇਸ ਸਥਿਤੀ ਦਾ ਅਨੁਭਵ ਕੀਤਾ ਹੈ।

ਆਰਥਿਕ ਆਜ਼ਾਦੀ ਦਾ ਹੈ ਦਿਨ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਅੱਜ ਦੇ ਦਿਨ ਨੂੰ ਸਭ ਤੋਂ ਮਹੱਤਵਪੂਰਨ ਦਿਨ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਆਰਥਿਕ ਆਜ਼ਾਦੀ ਦਾ ਦਿਨ ਹੈ। ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ। ਰੈਸੀਪ੍ਰੋਕਲ ਟੈਰਿਫਾਂ ਰਾਹੀਂ, ਅਸੀਂ ਉਸ ਦੇਸ਼ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਾਂਗੇ ਜਿਵੇਂ ਉਹ ਸਾਡੇ ਨਾਲ ਕਰਦਾ ਹੈ।
ਇਹ ਵੀ ਪੜ੍ਹੋ : ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਹੋਇਆ ਕ੍ਰੈਸ਼, ਦੂਰ-ਦੂਰ ਤੱਕ ਖਿੱਲਰੇ ਜਹਾਜ਼ ਦੇ ਟੁਕੜੇ
ਪਹਿਲਾਂ ਖੁਦ ਕਰਨ ਘੱਟ, ਫਿਰ ਸਾਡੇ ਤੋਂ ਕਰਨ ਉਮੀਦ
ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਹਾ ਕਿ 'ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਟੈਰਿਫ ਤੁਹਾਡੇ ਲਈ ਘੱਟ ਹੋਣ ਤਾਂ ਪਹਿਲਾਂ ਆਪਣੇ ਟੈਰਿਫ ਘਟਾਓ।' ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਅਮਰੀਕਾ ਵਿੱਚ ਆਪਣੀ ਇੰਡਸਟਰੀ ਸਥਾਪਤ ਕਰਦੇ ਹੋ ਅਤੇ ਉਤਪਾਦ ਬਣਾਉਂਦੇ ਹੋ ਤਾਂ ਕੋਈ ਟੈਰਿਫ ਨਹੀਂ ਲਗਾਇਆ ਜਾਵੇਗਾ। ਕਈ ਕੰਪਨੀਆਂ ਅਮਰੀਕਾ ਵੀ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਟੈਰਿਫ ਸਾਡੇ ਦੇਸ਼ ਨੂੰ ਉਨ੍ਹਾਂ ਲੋਕਾਂ ਤੋਂ ਸੁਰੱਖਿਆ ਪ੍ਰਦਾਨ ਕਰੇਗਾ ਜੋ ਅਮਰੀਕਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਟਰੰਪ ਨੇ ਕਿਹਾ ਕਿ ਕਈ ਲੋਕ ਅਮਰੀਕਾ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਕਿਹਾ ਕਿ ਨਵੇਂ ਟੈਰਿਫ ਸਾਨੂੰ ਵਾਧਾ ਪ੍ਰਦਾਨ ਕਰਨਗੇ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੈ।
ਇਹ ਵੀ ਪੜ੍ਹੋ : ਲੋਕ ਸਭਾ 'ਚ ਵਕਫ਼ ਸੋਧ ਬਿੱਲ ਪਾਸ, ਸਮਰਥਨ 'ਚ ਪਈਆਂ 288 ਵੋਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ ਪੁਲਸ ਨੇ ਨਸ਼ਿਆਂ ਦੀ ਤਸਕਰੀ ’ਚ 45 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY