ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਸਬੁੱਕ, ਟਵਿਟਰ ਤੇ ਗੂਗਲ ਵਰਗੀਆਂ ਵੱਡੀਆਂ ਇੰਟਰਨੈੱਟ ਕੰਪਨੀਆਂ ਨੂੰ ਮੰਗਲਵਾਰ ਨੂੰ ਨਿਸ਼ਾਨੇ 'ਤੇ ਲਿਆ। ਟਰੰਪ ਨੇ ਦੋਸ਼ ਲਗਾਇਆ ਕਿ ਇਹ ਕੰਪਨੀਆਂ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਦੇ ਸਮਰਥਨ 'ਚ ਪੱਖਪਾਤ ਕਰਦੀਆਂ ਹਨ।
ਟਰੰਪ ਨੇ ਟਵਿਟ ਕੀਤਾ, 'ਫੇਸਬੁੱਕ, ਟਵਿਟਰ ਤੇ ਗੂਗਲ ਡੈਮੋਕ੍ਰੇਟਿਕ ਪ੍ਰਤੀ ਇੰਨਾ ਰੁਝਾਨ ਰੱਖਦੀਆਂ ਹਨ ਕਿ ਇਹ ਕਾਫੀ ਮੰਦਭਾਗਾ ਹੈ। ਅਸਲ 'ਚ ਟਵਿਟਰ ਨੇ ਤਾਂ ਲੋਕਾਂ ਲਈ ਮੇਰੇ ਟਵਿਟਰ ਹੈਂਡਲ ਨਾਲ ਜੁੜਨਾ ਕਾਫੀ ਔਖਾ ਬਣਾ ਦਿੱਤਾ ਹੈ।' ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਈ ਨਾਂ ਹਟਾ ਦਿੱਤੇ ਹਨ ਤੇ ਇਸ 'ਚ ਵਾਧੇ ਦੀ ਗਤੀ ਤੇ ਪੱਧਰ ਨੂੰ ਹੇਠਾ ਕਰ ਦਿੱਤਾ ਹੈ।
ਭਾਰਤ, ਪਾਕਿ ਤੇ ਨੇਪਾਲ 'ਤੇ ਮੰਡਰਾ ਰਿਹੈ ਵੱਡਾ ਸੰਕਟ
NEXT STORY