ਵਾਸ਼ਿੰਗਟਨ — ਅਮਰੀਕੀ ਸਰਕਾਰ ਨੇ ਅਦਾਲਤ ਤੋਂ ਮੈਕਸੀਕੋ ਸਰਹੱਦ 'ਤੇ ਗੈਰ-ਕਾਨੂੰਨੀ ਪ੍ਰਵਾਸੀ ਮਾਤਾ-ਪਿਤਾ ਤੋਂ ਵੱਖ ਕੀਤੇ ਗਏ ਬੱਚਿਆਂ ਨੂੰ ਮਿਲਾਉਣ ਲਈ ਕੁਝ ਹੋਰ ਸਮਾਂ ਮੰਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਕੁਝ ਬੱਚਿਆਂ ਦੇ ਮਾਤਾ-ਪਿਤਾ ਪਹਿਲਾਂ ਹੀ ਦੇਸ਼ ਛੱਡ ਚੁੱਕੇ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ਸਰਕਾਰ ਵੱਲੋਂ ਅਟਾਰਨੀ ਨੇ ਸ਼ੁੱਕਰਵਾਰ ਨੂੰ 2 ਘੰਟੇ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ 5 ਸਾਲ ਤੱਕ ਦੇ ਬੱਚਿਆਂ ਦੇ 19 ਪਰਿਵਾਰ ਵਾਲਿਆਂ ਨੇ ਅਮਰੀਕਾ ਛੱਡਾ ਦਿੱਤਾ ਹੈ।
ਨਿਆਂ ਵਿਭਾਗ ਨੇ ਇਨ੍ਹਾਂ ਬੱਚਿਆਂ ਨੂੰ 10 ਜੁਲਾਈ ਤੱਕ ਰਿਹਾਅ ਕਰਨ ਦੀ ਸਮਾਂ-ਸੀਮਾ ਦਿੱਤੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਜ਼ਰੂਰੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ 'ਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਅਮਰੀਕੀ ਨਿਆਂ ਵਿਭਾਗ ਨੇ ਵੀਰਵਾਰ ਨੂੰ ਜੱਜ ਡਾਨਾ ਸੈਬ੍ਰੋ ਤੋਂ ਰਸਮੀ ਤੌਰ 'ਤੇ ਨਰਮੀ ਵਰਤਣ ਦਾ ਜ਼ਿਕਰ ਕੀਤਾ ਸੀ। ਇਕ ਸਰਵੇਖਣ 'ਚ ਖੁਲਾਸਾ ਹੋਇਆ ਹੈ ਕਿ ਟਰੰਪ ਪ੍ਰਸ਼ਾਸਨ ਦੀ ਬੱਚਿਆਂ ਨੂੰ ਮਾਂ-ਪਿਓ ਤੋਂ ਵੱਖ ਰੱਖਣ ਦੀ ਵਿਵਾਦਤ ਨੀਤੀ ਦੇ ਵਿਰੋਧ 'ਚ 66 ਫੀਸਦੀ ਅਮਰੀਕੀ ਵੋਟਰਾਂ ਨੇ ਵੋਟ ਕੀਤਾ ਹੈ। ਕਵਿਨੀਪਿਆਕ ਯੂਨੀਵਰਸਿਟੀ ਦੇ ਸਰਵੇਖਣ 'ਚ ਇਸ ਦਾ ਖੁਲਾਸਾ ਹੋਇਆ ਹੈ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਟਰੰਪ ਪ੍ਰਸ਼ਾਸਨ ਵੱਲੋਂ ਮਾਂ-ਪਿਓ ਤੋਂ ਵੱਖ ਕੀਤੇ ਗਏ ਬੱਚਿਆਂ ਦੇ ਡੀ. ਐੱਨ. ਏ. ਟੈਸਟ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਮਿਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਸੀ, ਜਿਸ ਬਾਰੇ 'ਚ ਅਜੇ ਉਸ ਨੂੰ ਸ਼ੁਰੂ ਕੀਤਾ ਗਿਆ ਹੈ ਕਿ ਨਹੀਂ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਸਾਊਦੀ ਅਰਬ 'ਚ ਹਮਲੇ ਦੌਰਾਨ ਸੁਰੱਖਿਆ ਕਰਮਚਾਰੀ ਤੇ ਵਿਦੇਸ਼ੀ ਨਾਗਰਿਕ ਦੀ ਮੌਤ
NEXT STORY