ਵਾਸ਼ਿੰਗਟਨ— ਅਮਰੀਕਾ ਦੀ ਇਕ ਪ੍ਰਸਿੱਧ ਅਖਬਾਰ ਨੇ ਹਿਲੇਰੀ ਕਲਿੰਟਨ ਦੀ ਉਸ ਟਿੱਪਣੀ ਦੀ ਆਲੋਚਨਾ ਕੀਤੀ, ਜਿਸ 'ਚ ਉਨ੍ਹਾਂ ਨੇ ਚੋਣਾਂ 'ਚ ਆਪਣੀ ਹਾਰ ਲਈ ਅਮਰੀਕੀਆਂ ਦੇ ਪਿੱਛੜੇ ਸੂਬਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸਾਲ 2016 'ਚ ਅਮਰੀਕਾ 'ਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ 'ਚ ਉਹ ਡੋਨਾਲਡ ਟਰੰਪ ਦੀ ਵਿਰੋਧੀ ਉਮੀਦਵਾਰ ਸੀ। ਜ਼ਿਕਰਯੋਗ ਹੈ ਕਿ ਹਿਲੇਰੀ ਨੇ ਇਹ ਬਿਆਨ ਭਾਰਤ 'ਚ ਆਪਣੀ ਯਾਤਰਾ ਦੌਰਾਨ ਦਿੱਤਾ ਸੀ। ਹਾਲ ਹੀ 'ਚ ਮੁੰਬਈ 'ਚ ਹਿਲੇਰੀ ਨੇ ਕਿਹਾ ਕਿ ਚੋਣਾਂ 'ਚ ਲੋਕਾਂ ਨੇ ਟਰੰਪ ਦਾ ਸਮਰਥਨ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਕਿ ਗੈਰ ਗੋਰੇ (ਕਾਲੇ) ਲੋਕਾਂ ਨੂੰ ਅਧਿਕਾਰ ਮਿਲਣ, ਔਰਤਾਂ ਨੌਕਰੀਆਂ ਕਰਨ ਜਾਂ ਭਾਰਤੀ ਮੂਲ ਦੇ ਲੋਕ ਅਮਰੀਕੀਆਂ ਤੋਂ ਵਧੇਰੇ ਸਫਲਤਾ ਪ੍ਰਾਪਤ ਕਰਨ।
ਹਿਲੇਰੀ ਨੇ ਕਿਹਾ ਸੀ,''ਤੁਸੀਂ ਜਾਣਦੇ ਹੋ ਕਿ ਤੁਹਾਨੂੰ ਗੈਰ ਗੋਰਿਆਂ (ਕਾਲੇ) ਵਾਲੇ ਅਧਿਕਾਰ ਮਿਲਣਾ ਪਸੰਦ ਨਹੀਂ ਹੈ। ਤੁਹਾਨੂੰ ਪਸੰਦ ਨਹੀਂ ਕਿ ਔਰਤਾਂ ਨੌਕਰੀਆਂ ਕਰਨ, ਤੁਹਾਨੂੰ ਇਹ ਦੇਖਣਾ ਵੀ ਬਿਲਕੁਲ ਵੀ ਚੰਗਾ ਨਹੀਂ ਲੱਗਣਾ ਸੀ ਕਿ ਭਾਰਤੀ ਮੂਲ ਦੇ ਅਮਰੀਕੀ ਤੁਹਾਡੇ ਮੁਕਾਬਲੇ ਵਧੇਰੇ ਤਰੱਕੀ ਕਰਨ ਪਰ ਮੈਂ ਇਸ ਦਾ ਹੱਲ ਕਰਨ ਜਾ ਰਹੀ ਹਾਂ।...ਜੇਕਰ ਤੁਸੀਂ ਅਮਰੀਕਾ ਦਾ ਮੈਪ ਦੇਖੋਗੇ ਤਾਂ ਜਾਣੋਗੇ ਕਿ ਜਿੱਥੇ-ਜਿੱਥੇ ਟਰੰਪ ਜਿੱਤੇ ਹਨ ਉੱਥੇ ਸਭ ਲਾਲ ਨਿਸ਼ਾਨ ਵਾਲੇ ਹਨ ਜਦਕਿ ਮੈਂ ਤਟਵਰਤੀ ਖੇਤਰਾਂ 'ਚੋਂ ਵੋਟਾਂ ਜਿੱਤੀਆਂ। ਮੈਂ ਉਨ੍ਹਾਂ ਥਾਵਾਂ 'ਚੋਂ ਜਿੱਤ ਪ੍ਰਾਪਤ ਕੀਤੀ ਹੈ ਜਿੱਥੇ ਆਸ਼ਾਵਾਦੀ, ਵਿਭਿੰਨਤਾ 'ਚ ਵਿਸ਼ਵਾਸ ਰੱਖਣ ਵਾਲੇ, ਗਤੀਸ਼ੀਲ, ਤਰੱਕੀ ਦੇ ਰਾਹ 'ਤੇ ਵਧਣ ਵਾਲੇ ਲੋਕ ਰਹਿੰਦੇ ਹਨ। ਜਦ ਕਿ ਟਰੰਪ ਦੀ ਪੂਰੀ ਪ੍ਰਚਾਰ ਮੁਹਿੰਮ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਵਾਲੀ ਰਹੀ ਹੈ। ਇਸ ਤਰ੍ਹਾਂ ਉਹ ਪਿੱਛੜੇਪਨ ਵੱਲ ਜਾਂਦੇ ਦਿਖਾਈ ਦੇ ਰਹੇ ਹਨ।''
ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਸਿੱਖ ਨੇਤਾ ਗੁਰਿੰਦਰ ਸਿੰਘ ਖਾਲਸਾ ਨੇ ਹਿਲੇਰੀ ਦੀਆਂ ਟਿੱਪਣੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ,''ਅਸੀਂ ਲੋਕ ਹਿਲੇਰੀ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ। ਕਾਰਣ ਇਹ ਹੈ ਕਿ ਇਹ ਪ੍ਰਸ਼ਾਸਨ ਬਹੁਤ ਵਿਭਿੰਨਤਾ ਵਾਲਾ ਹੈ ਅਤੇ ਭਾਰਤੀ ਮੂਲ ਦੇ ਨਾਗਰਿਕਾਂ ਲਈ ਬਹੁਤ ਵਧੀਆ ਹੈ।'' ਗੁਰਿੰਦਰ ਸਿੰਘ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਨਜ਼ਦੀਕੀ ਦੋਸਤ ਹਨ। ਉਨ੍ਹਾਂ ਨੇ ਕਿਹਾ ਕਿ ਟਰੰਪ ਨੇ ਆਪਣੇ ਪ੍ਰਸ਼ਾਸਨ 'ਚ ਉੱਚ ਅਹੁਦਿਆਂ 'ਤੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਪ੍ਰੈੱਸ ਉਪ ਸਕੱਤਰ ਦੇ ਤੌਰ 'ਤੇ ਰਾਜ ਸ਼ਾਹ ਨੂੰ ਨਿਯੁਕਤ ਕੀਤਾ।
ਮੈਲਬੌਰਨ ਦੇ ਰਿਟਾਇਰਮੈਂਟ ਹੋਮ 'ਚ ਲੱਗੀ ਭਿਆਨਕ ਅੱਗ
NEXT STORY