ਦੁਬਈ- ਪਨਾਮਾ ਦੇ ਝੰਡੇ ਵਾਲੇ ਟੈਂਕਰ ਵਿਚ ਸੰਯੁਕਤ ਅਰਬ ਅਮੀਰਾਤ ਦੇ ਤੱਟ ਦੇ ਕੋਲ ਅੱਗ ਲੱਗਣ ਕਾਰਨ ਦੋ ਭਾਰਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਲਾਪਤਾ ਹੋ ਗਏ ਹਨ। ਖਲੀਜ਼ ਟਾਈਮਸ ਦੀ ਖਬਰ ਮੁਤਾਬਕ ਜ਼ਮੀਨੀ ਤੇ ਸਮੁੰਦਰੀ ਆਵਾਜਾਈ ਦੀ ਸੰਘੀ ਅਥਾਰਟੀ ਨੇ ਦੱਸਿਆ ਕਿ ਟੈਂਕਰ ਵਿਚ ਬੁੱਧਵਾਰ ਸ਼ਾਮੀਂ ਉਦੋਂ ਅੱਗ ਲੱਗੀ ਜਦੋਂ ਯੂ.ਏ.ਈ ਤੱਟ ਤੋਂ 21 ਮੀਲ ਦੂਰ ਸੀ। ਅਥਾਰਟੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਤੁਰੰਤ ਉਸ 'ਤੇ ਕਾਬੂ ਕਰ ਲਿਆ। ਇਸ ਦੇ ਨਾਲ ਹੀ ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ।
ਅਥਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਬਚਾਅ ਤੇ ਐਮਰਜੰਸੀ ਪ੍ਰਤੀਕਿਰਿਆ ਦਲਾਂ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ਦੇ ਵੇਲੇ ਟੈਂਕਰ ਵਿਚ 12 ਚਾਲਕ ਦਲ ਦੇ ਮੈਂਬਰਾਂ ਸਣੇ 55 ਲੋਕ ਸਵਾਰ ਸਨ। ਖਬਰ ਮੁਤਾਬਕ ਹਾਦਸੇ ਵਿਚ ਦੋ ਭਾਰਤੀਆਂ ਦੀ ਮੌਤ ਹੋ ਗਈ ਤੇ ਦੋ ਹੋਰਾਂ ਦੀ ਹਾਲਤ ਗੰਭੀਰ ਜ਼ਖਮੀ ਹੈ। ਇਸ ਤੋਂ ਇਲਾਵਾ ਹੋਰ 10 ਲਾਪਤਾ ਦੱਸੇ ਜਾ ਰਹੇ ਹਨ।
ਦੂਸ਼ਿਤ ਵਾਤਾਵਰਣ ਵਾਲੇ ਦੇਸ਼ਾਂ 'ਚ ਸਰਬੀਆ ਯੂਰਪ 'ਚੋਂ ਸਿਖਰ 'ਤੇ, ਦੁਨੀਆ 'ਚ 9ਵੇਂ ਨੰਬਰ 'ਤੇ
NEXT STORY