ਕੀਵ (ਭਾਸ਼ਾ)- ਯੂਕ੍ਰੇਨ ਅਤੇ ਰੂਸ ਵਿਚਕਾਰ ਜੰਗ ਦਾ ਅੱਜ ਚੌਥਾ ਦਿਨ ਹੈ। ਲਿਹਾਜਾ ਰੂਸ ਦੇ ਹਮਲੇ ਭਿਆਨਕ ਅਤੇ ਤੇਜ਼ ਹੁੰਦੇ ਜਾ ਰਹੇ ਹਨ। ਇਸ ਵਿਚਕਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਸ਼ਾਂਤੀ ਵਾਰਤਾ ਕਰਨ ਲਈ ਤਿਆਰ ਹੈ ਪਰ ਬੇਲਾਰੂਸ ਵਿਚ ਨਹੀਂ, ਜੋ ਮਾਸਕੋ ਦੀ ਤਿੰਨ ਦਿਨਾਂ ਹਮਲੇ ਲਈ ਜ਼ਮੀਨੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਤਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਵਾਰਤਾ ਦੇ ਵਿਕਲਪਿਕ ਸਥਾਨਾਂ ਦੇ ਤੌਰ 'ਤੇ ਵਾਰਸਾ, ਬ੍ਰਾਟੀਸਲਾਵਾ, ਇਸਤਾਂਬੁਲ, ਬੁਡਾਪੇਸਟ ਜਾਂ ਬਾਕੂ ਦਾ ਨਾਮ ਲਿਆ। ਉਹਨਾਂ ਨੇ ਕਿਹਾ ਕਿ ਗੱਲਬਾਤ ਹੋਰ ਥਾਵਾਂ 'ਤੇ ਵੀ ਹੋ ਸਕਦੀ ਹੈ ਪਰ ਸਪੱਸ਼ਟ ਕੀਤਾ ਕਿ ਯੂਕ੍ਰੇਨ ਬੇਲਾਰੂਸ ਵਿੱਚ ਗੱਲਬਾਤ ਨਹੀਂ ਕਰੇਗਾ।
ਯੂਕ੍ਰੇਨ ਦੇ ਰਾਸ਼ਟਰਪਤੀ ਦੀ ਮੰਗ, ਰੂਸ ਨੂੰ UNSC ਤੋਂ ਕੀਤਾ ਜਾਵੇ ਬਾਹਰ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ‘ਤੇ ਹਮਲੇ ਲਈ ਰੂਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਜ਼ੇਲੇਂਸਕੀ ਨੇ ਐਤਵਾਰ ਨੂੰ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਯੂਕ੍ਰੇਨ 'ਤੇ ਰੂਸ ਦਾ ਹਮਲਾ ਨਸਲਕੁਸ਼ੀ ਵੱਲ ਇਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਨੇ ਬੁਰਾਈ ਦਾ ਰਾਹ ਚੁਣਿਆ ਹੈ ਅਤੇ ਦੁਨੀਆ ਨੂੰ ਉਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਰੂਸ ਦੇ ਭਿਆਨਕ ਹਮਲਿਆਂ ਦਰਮਿਆਨ ਯੂਕ੍ਰੇਨ ਨੇ ICJ ਦਾ ਕੀਤਾ ਰੁਖ਼
ਯੂਕ੍ਰੇਨ ਨੇ ਆਈਸੀਜੇ ਮਤਲਬ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਨੂੰ ਰੂਸ ਖ਼ਿਲਾਫ਼ ਆਪਣੀ ਅਰਜ਼ੀ ਸੌਂਪ ਦਿੱਤੀ ਹੈ। ਇਸ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਨਸਲਕੁਸ਼ੀ ਦੀ ਧਾਰਨਾ ਵਿਚ ਹੇਰਾਫੇਰੀ ਕਰਨ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਅਰਜ਼ੀ ਬਾਰੇ ਯੂਕ੍ਰੇਨ ਦੇ ਰਾਸ਼ਟਰਪਤੀ ਲੋਦੀਮੀਰ ਜ਼ੇਲੇਨਸਕੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜਾਣਕਾਰੀ ਦਿੱਤੀ।
ਰੂਸੀ ਫ਼ੌਜਾਂ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਚ ਹੋਈਆਂ ਦਾਖਲ
ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਫ਼ੌਜੀ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਦਾਖਲ ਹੋ ਗਏ ਹਨ ਅਤੇ ਸੜਕਾਂ 'ਤੇ ਲੜਾਈ ਜਾਰੀ ਹੈ। ਖਾਰਕੀਵ ਦੇ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੇਹੁਬੋਵ ਨੇ ਐਤਵਾਰ ਨੂੰ ਕਿਹਾ ਕਿ ਯੂਕ੍ਰੇਨ ਦੀਆਂ ਫ਼ੌਜਾਂ ਸ਼ਹਿਰ ਵਿੱਚ ਰੂਸੀ ਫ਼ੌਜਾਂ ਨਾਲ ਲੜ ਰਹੀਆਂ ਹਨ ਅਤੇ ਉਹਨਾਂ ਨੇ ਨਾਗਰਿਕਾਂ ਨੂੰ ਆਪਣੇ ਘਰ ਨਾ ਛੱਡਣ ਲਈ ਕਿਹਾ ਹੈ
ਰੂਸੀ ਫ਼ੌਜ ਵੱਲੋਂ ਯੂਕ੍ਰੇਨ 'ਚ ਦੋ ਵੱਡੇ ਧਮਾਕੇ, ਬਾਲਣ ਸਪਲਾਈ ਕੇਂਦਰਾਂ ਤੇ ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ
ਰੂਸ ਨੇ ਯੂਕ੍ਰੇਨ ਖ਼ਿਲਾਫ਼ ਜਾਰੀ ਹਮਲੇ ਵਿੱਚ ਉਸ ਦੇ ਹਵਾਈ ਅੱਡਿਆਂ ਅਤੇ ਬਾਲਣ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਦਾ ਦੂਜਾ ਪੜਾਅ ਜਾਪਦਾ ਹੈ, ਜੋ ਤਿੱਖੇ ਵਿਰੋਧ ਕਾਰਨ ਮੱਠਾ ਪੈ ਗਿਆ ਹੈ। ਰੂਸ ਦੀ ਫ਼ੌਜ ਨੇ ਐਤਵਾਰ ਤੜਕੇ ਯੂਕ੍ਰੇਨ ਦੇ ਵਸਿਲਕੀਵ ਵਿੱਚ ਇੱਕ ਤੇਲ ਡਿਪੂ 'ਤੇ ਮਿਜ਼ਾਈਲ ਹਮਲਾ ਕੀਤਾ ਅਤੇ ਖਾਰਕੀਵ ਵਿੱਚ ਇੱਕ ਗੈਸ ਪਾਈਪਲਾਈਨ ਨੂੰ ਉਡਾ ਦਿੱਤਾ। ਸੀਐਨਐਨ ਨੇ ਦੱਸਿਆ ਕਿ ਪਹਿਲਾ ਧਮਾਕਾ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 30 ਕਿਲੋਮੀਟਰ ਦੱਖਣ ਵਿੱਚ ਵਸਿਲਕੀਵ ਸ਼ਹਿਰ ਵਿੱਚ ਹੋਇਆ। ਇੱਥੇ ਇੱਕ ਵੱਡੇ ਫ਼ੌਜੀ ਹਵਾਈ ਅੱਡੇ ਦੇ ਨਾਲ-ਨਾਲ ਕਈ ਬਾਲਣ ਟੈਂਕ ਵੀ ਹਨ।
ਦੂਜਾ ਧਮਾਕਾ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਹੋਇਆ, ਜਿੱਥੇ ਰੂਸੀ ਸੁਰੱਖਿਆ ਬਲਾਂ ਨੇ ਕੁਦਰਤੀ ਗੈਸ ਪਾਈਪਲਾਈਨ ਨੂੰ ਉਡਾ ਦਿੱਤਾ। ਯੂਕ੍ਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਗੇਰਾਸ਼ੈਂਕੋ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਕੇਐਲਓ ਕੰਪਨੀ ਦੇ ਵਾਸਿਲਕੋਵਸਕਾਇਆ ਤੇਲ ਡਿਪੂ 'ਤੇ ਇੱਕ ਮਿਜ਼ਾਈਲ ਹਮਲਾ ਕੀਤਾ ਗਿਆ ਸੀ। ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।
ਧਮਾਕੇ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਇਹ ਲੰਬੇ ਸਮੇਂ ਤੱਕ ਮਚਦਾ ਰਹੇਗਾ ਅਤੇ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਾਏਗਾ। ਉੱਧਰ ਰੂਸ ਵੱਲੋਂ ਜਾਰੀ ਹਮਲਿਆਂ ਵਿਚਕਾਰ ਯੂਕ੍ਰੇਨ ਦੇ ਗਵਰਨਰ ਦਿਮਤਰੀ ਜਿਵਤਸਿਕੀ ਨੇ ਕਿਹਾ ਕਿ ਰੂਸੀ ਗੋਲੀਬਾਰੀ ਵਿਚ 7 ਸਾਲ ਦੀ ਬੱਚੀ ਸਮੇਤ 6 ਲੋਕ ਮਾਰੇ ਗਏ ਹਨ। ਯੂਕ੍ਰੇਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਯੁੱਧ 'ਚ ਤਿੰਨ ਬੱਚਿਆਂ ਸਮੇਤ 198 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਆਸਟ੍ਰੇਲੀਆ ਨਾਟੋ ਭਾਈਵਾਲਾਂ ਰਾਹੀਂ ਯੂਕ੍ਰੇਨ ਨੂੰ ਭੇਜੇਗਾ ਹਥਿਆਰ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਯੂਰਪ ਵਿੱਚ ਨਾਟੋ ਸਹਿਯੋਗੀਆਂ ਰਾਹੀਂ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰੇਗਾ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਕੈਨਬਰਾ ਦੁਆਰਾ ਕਿਹਾ ਗਿਆ ਸੀ ਕਿ ਉਹ ਸਿਰਫ "ਗੈਰ-ਘਾਤਕ" ਸਹਾਇਤਾ ਪ੍ਰਦਾਨ ਕਰੇਗਾ।
ਹੁਣ ਜਰਮਨੀ ਵੀ ਯੂਕ੍ਰੇਨ ਨੂੰ ਭੇਜੇਗਾ ਹਥਿਆਰ
ਰੂਸੀ ਜਹਾਜ਼ਾਂ ਲਈ ਬੰਦ ਕਰੇਗਾ ਅਮਰੀਕਾ ਤੋਂ ਬਾਅਦ ਜਰਮਨ ਸਰਕਾਰ ਨੇ ਇੱਕ ਅਸਾਧਾਰਨ ਕਦਮ ਚੁੱਕਦੇ ਹੋਏ ਕਿਹਾ ਕਿ ਉਹ ਯੂਕ੍ਰੇਨ ਨੂੰ ਹਥਿਆਰ ਅਤੇ ਹੋਰ ਸਪਲਾਈ ਭੇਜੇਗੀ। ਅਧਿਕਾਰੀਆਂ ਨੇ ਕਿਹਾ ਕਿ ਜਰਮਨੀ ਵੀ ਰੂਸ ਲਈ 'ਸਵਿਫਟ' ਗਲੋਬਲ ਬੈਂਕਿੰਗ ਪ੍ਰਣਾਲੀ ਦੀਆਂ ਕੁਝ ਪਾਬੰਦੀਆਂ ਦਾ ਸਮਰਥਨ ਕਰਨ ਲਈ ਤਿਆਰ ਹੈ। ਇਸ ਦੌਰਾਨ ਜਰਮਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ।
ਟਰਾਂਸਪੋਰਟ ਮੰਤਰੀ ਵੋਲਕਰ ਵਿਸਿੰਗ ਨੇ ਅਜਿਹੇ ਕਦਮ ਦਾ ਸਮਰਥਨ ਕੀਤਾ ਅਤੇ ਇਸ ਲਈ ਸਾਰੀਆਂ ਤਿਆਰੀਆਂ ਦੇ ਆਦੇਸ਼ ਦਿੱਤੇ। ਜਰਮਨੀ ਦੇ ਚਾਂਸਲਰ ਦੇ ਦਫਤਰ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਉਹ "ਜਿੰਨੀ ਜਲਦੀ ਹੋ ਸਕੇ" ਯੂਕ੍ਰੇਨ ਨੂੰ 1,000 ਐਂਟੀ-ਟੈਂਕ ਹਥਿਆਰ ਅਤੇ 500 ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਭੇਜੇਗਾ।ਹਵਾਈ ਖੇਤਰ
ਬਾਈਡੇਨ ਦਾ ਵੱਡਾ ਬਿਆਨ, ਕਿਹਾ- ਰੂਸ ਨੂੰ ਰੋਕਣ ਦਾ ਇਕੋ ਵਿਕਲਪ 'ਤੀਜਾ ਵਿਸ਼ਵ ਯੁੱਧ'
ਯੂਕ੍ਰੇਨ 'ਤੇ ਹਮਲੇ ਦੇ ਬਾਅਦ ਤੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਰੂਸ, ਉਸ ਦੇ ਅਧਿਕਾਰੀਆਂ, ਕਾਰੋਬਾਰੀਆਂ, ਬੈਂਕ ਅਤੇ ਪੂਰੇ ਆਰਥਿਕ ਖੇਤਰ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਹੁਣ ਇਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੱਡਾ ਬਿਆਨ ਦਿੱਤਾ ਹੈ। ਬਾਈਡੇਨ ਨੇ ਕਿਹਾ ਕਿ ਯੂਕ੍ਰੇਨ ਨੂੰ ਲੈ ਕੇ ਰੂਸ 'ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਇਲਾਵਾ ਇਕੋਇਕ ਵਿਕਲਪ 'ਤੀਜੇ ਵਿਸ਼ਵ ਯੁੱਧ' ਦੀ ਸ਼ੁਰੂਆਤ ਹੋਵੇਗੀ।
ਬਾਈਡੇਨ ਨੇ ਇਕ ਇੰਟਰਿਵਿਊ ਵਿਚ ਕਿਹਾ ਇਕ ਵਿਕਲਪ ਹੈ ਕਿ ਰੂਸ ਨਾਲ ਯੁੱਧ ਲੜਿਆ ਜਾਵੇ ਅਤੇ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕੀਤੀ ਜਾਵੇ ਜਾਂ ਦੂਜਾ ਵਿਕਲਪ ਹੈ ਕਿ ਇਹ ਯਕੀਨੀ ਕੀਤਾ ਜਾਵੇ ਕਿ ਜਿਹੜੇ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਕੰਮ ਕਰਨ ਉਹਨਾਂ ਨੂੰ ਅਜਿਹਾ ਕਰਨ ਲਈ ਇਕ ਕੀਮਤ ਚੁਕਾਉਣੀ ਪਵੇ।ਬਾਈਡੇਨ ਨੇ ਕਿਹਾ ਕਿ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਜੋ ਤੁਰੰਤ ਹੋਵੇ। ਮੈਨੂੰ ਲੱਗਦਾ ਹੈ ਕਿ ਇਹ ਆਰਥਿਕ ਅਤੇ ਰਾਜਨੀਤਕ ਪਾਬੰਦੀ ਇਤਿਹਾਸ ਵਿਚ ਇਹ ਸਭ ਤੋਂ ਵਿਆਪਕ ਪਾਬੰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸੀ ਫ਼ੌਜ ਵੱਲੋਂ ਯੂਕ੍ਰੇਨ 'ਚ ਦੋ ਵੱਡੇ ਧਮਾਕੇ, ਬਾਲਣ ਸਪਲਾਈ ਕੇਂਦਰਾਂ ਤੇ ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ
NEXT STORY