ਫ਼ਿਨਲੈਂਡ,ਮੋਗਾ (ਬਿੰਦਾ)- ਫ਼ਿਨਲੈਂਡ ਦੇ ਵਨਤਾ ਸ਼ਹਿਰ ਵਿਚ ਪੰਜਾਬ ਦੇ ਇਤਿਹਾਸਕ ਸ਼ਹਿਰ ਕਰਤਾਰਪੁਰ ਸਾਹਿਬ ਨਾਲ ਸਬੰਧਤ ਨੌਜਵਾਨ ਮਾਨਵ ਫ਼ੁੱਲ ਨੇ ਕੌਂਸਲਰ ਦੀ ਚੋਣ ਜਿੱਤ ਕੇ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਨਾਲ ਫ਼ਿਨਲੈਂਡ ਵਿਚ ਰਹਿੰਦੇ ਪੰਜਾਬੀ ਖੁਸ਼ੀ ਵਿਚ ਫ਼ੁੱਲੇ ਨਹੀਂ ਸਮਾ ਰਹੇ। ਪ੍ਰੈੱਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਸਮਾਜ ਸੇਵੀ ਚਰਨਜੀਤ ਸ਼ਰਮਾ ਫ਼ਿਨਲੈਂਡ ਨੇ ਦੱਸਿਆ ਕਿ ਫ਼ਿਨਲੈਂਡ ਵਿਚ ਕੁਝ ਦਿਨ ਪਹਿਲਾਂ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਕੌਂਸਲਰ ਦੀਆਂ ਚੋਣਾਂ ਹੋਈਆਂ, ਜਿਸ ਵਿਚ ਪੰਜਾਬੀ ਭਾਈਚਾਰੇ ’ਤੇ ਏਸ਼ੀਅਨ ਭਾਈਚਾਰੇ ਵੱਲੋਂ ਪੜ੍ਹੇ-ਲਿਖੇ ਨੌਜਵਾਨ ਅਤੇ ਫ਼ਿਨਲੈਂਡ ਦੇ ਉੱਘੇ ਕਾਰੋਬਾਰੀ ਮਾਨਵ ਫ਼ੁੱਲ ਨੂੰ ਵਨਤਾ ਸ਼ਹਿਰ ’ਚੋਂ ਉਮੀਦਵਾਰ ਬਣਾਇਆ ਗਿਆ ਸੀ ’ਤੇ ਪੰਜਾਬੀ ਭਾਈਚਾਰੇ ਵੱਲੋਂ ਉਸ ਦੀ ਡਟ ਕੇ ਮਦਦ ਕੀਤੀ ਗਈ ਸੀ। ਮਾਨਵ ਫ਼ੁੱਲ ਨੇ ਪਿਛਲੇ 15 ਸਾਲਾ ਦਾ ਰਿਕਾਰਡ ਤੋੜਦਿਆਂ ਫ਼ਿਨਲੈਂਡ ਦੀ ਸਿਆਸਤ ਦੇ ਥੰਮ ਮੰਨੇ ਜਾਂਦੇ ਉਮੀਦਵਾਰਾਂ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ। ਮਾਨਵ ਫ਼ੁੱਲ ਦੀ ਜਿਥੇ ਪੰਜਾਬੀਆਂ ਅਤੇ ਏਸ਼ੀਅਨ ਭਾਈਚਾਰੇ ਵੱਲੋਂ ਹਮਾਇਤ ਕੀਤੀ ਗਈ, ਉੱਥੇ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਸ਼ਰਮਾ ਨੇ ਵੀ ਮਾਨਵ ਫ਼ੁੱਲ ਦੀ ਜਿੱਤ ਲਈ ਦਿਨ-ਰਾਤ ਚੋਣ ਪ੍ਰਚਾਰ ਕੀਤਾ। ਮਾਨਵ ਦੀ ਜਿੱਤ ’ਚ ਚਰਨਜੀਤ ਸ਼ਰਮਾ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਿੱਤ ਉਪਰੰਤ ਲੋਕਾਂ ਦਾ ਧੰਨਵਾਦ ਕਰਦੇ ਹੋਏ ਮਾਨਵ ਫ਼ੁੱਲ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦੇਣਗੇ।
ਸਿੰਗਲਾ ਨੇ NMMS ਪ੍ਰੀਖਿਆ 'ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
NEXT STORY