ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਦੁਬਾਰਾ ਚੁਣੀ ਗਈ ਫਸਟ ਮਨਿਸਟਰ ਨਿਕੋਲਾ ਸਟਰਜਨ ਦੁਆਰਾ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਜੌਨ ਸਵਿੰਨੇ ਨੂੰ ਸਿੱਖਿਆ ਸੱਕਤਰ ਦੇ ਅਹੁਦੇ ਤੋਂ ਹਟਾ ਕੇ ਕੋਵਿਡ ਰਿਕਵਰੀ ਦੀ ਕਮਾਂਡ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਹਾਲਾਂਕਿ ਸਵਿੰਨੇ ਡਿਪਟੀ ਫਸਟ ਮਨਿਸਟਰ ਵਜੋਂ ਵੀ ਆਪਣੀ ਸੇਵਾ ਦੇਣਗੇ ਪਰ ਇਸਦੇ ਨਾਲ ਹੀ ਸਕਾਟਲੈਂਡ ਦੀ ਕੋਵਿਡ ਰਿਕਵਰੀ ਸੰਬੰਧੀ ਕਾਰਵਾਈ ਦੀ ਜ਼ਿੰਮੇਵਾਰੀ ਵੀ ਲੈਣਗੇ।
ਸਵਿੰਨੇ ਨੂੰ ਸਾਲ 2016 ਵਿੱਚ ਸਿੱਖਿਆ ਸਕੱਤਰ ਨਿਯੁਕਤ ਕੀਤਾ ਗਿਆ ਸੀ ਪਰ ਪਿਛਲੇ ਸਾਲ ਕੋਰੋਨਾ ਤਾਲਾਬੰਦੀ ਕਾਰਨ ਸਕੂਲੀ ਪ੍ਰਣਾਲੀ ਦੇ ਸੰਬੰਧ ਵਿੱਚ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੀਨੀਅਰ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਗਰੇਡ ਦੇਣ ਲਈ ਬਦਲੀ ਪ੍ਰਣਾਲੀ ਦੀ ਪਿਛਲੇ ਅਗਸਤ ਵਿਚ ਆਲੋਚਨਾ ਕੀਤੀ ਗਈ ਸੀ ਅਤੇ ਅੰਤ ਵਿੱਚ ਅਧਿਆਪਕਾਂ ਦੇ ਮੁਲਾਂਕਣ ਦੇ ਹੱਕ ਵਿੱਚ ਇਸਨੂੰ ਖਾਰਜ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ -ਨਵੇਂ ਵੈਰੀਐਂਟ 'ਤੇ ਕੇਜਰੀਵਾਲ ਦੇ ਟਵੀਟ 'ਤੇ ਵਧਿਆ ਬਖੇੜਾ, ਸਿੰਗਾਪੁਰ ਸਰਕਾਰ ਨੇ ਦਿੱਤਾ ਇਹ ਜਵਾਬ
ਸਕਾਟਿਸ਼ ਲੇਬਰ ਨੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਮੰਤਰੀ ਨੂੰ ਸਿੱਖਿਆ ਮੰਤਰੀ ਦੀ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ ਤਾਂ ਜੋ ਕਿਸੇ ਹੋਰ ਨੂੰ ਕੋਸ਼ਿਸ਼ ਕਰਨ ਦਾ ਮੌਕਾ ਦਿੱਤਾ ਜਾ ਸਕੇ। ਨਿਕੋਲਾ ਸਟਰਜਨ ਦੁਆਰਾ ਇਸ ਅਹੁਦੇ ਦੇ ਨਾਲ ਕੈਬਨਿਟ ਵਿੱਚ ਹੋਰ ਫੇਰਬਦਲ ਦੀ ਘੋਸ਼ਣਾ ਕੀਤੇ ਜਾਣ ਦੀ ਵੀ ਉਮੀਦ ਹੈ। ਸਟਰਜਨ ਅਨੁਸਾਰ ਕੋਵਿਡ ਰਿਕਵਰੀ 'ਤੇ ਕਰਾਸ ਸਰਕਾਰੀ ਕੰਮ ਚਲਾਉਣ ਲਈ ਜੌਨ ਸਵਿੰਨੇ ਨੂੰ ਨਿਯੁਕਤ ਕਰਨਾ ਸਕਾਟਲੈਂਡ ਦੀ ਰਿਕਵਰੀ ਨੂੰ ਸਹੀ ਦਿਸ਼ਾ ਵਿੱਚ ਲਿਆਉਣ ਲਈ ਇੱਕ ਅਹਿਮ ਕਦਮ ਹੈ।
ਅਮਰੀਕਾ : ਸੀ. ਡੀ. ਸੀ. ਦੀਆਂ ਹਦਾਇਤਾਂ ਦੇ ਉਲਟ ਟੈਕਸਾਸ ਦੇ ਗਵਰਨਰ ਨੇ ਲਿਆ ਇਹ ਵੱਡਾ ਫੈਸਲਾ
NEXT STORY