ਲੰਡਨ (ਭਾਸ਼ਾ)— ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਵੀਰਵਾਰ ਨੂੰ ਜਾਰੀ ਏਸ਼ੀਆ ਯੂਨੀਵਰਸਿਟੀ ਰੈਕਿੰਗ 2019 ਵਿਚ ਭਾਰਤ ਦੇ 49 ਵਿੱਦਿਅਕ ਅਦਾਰੇ ਸ਼ਾਮਲ ਕੀਤੇ ਗਏ ਹਨ। 'ਟਾਈਮਸ ਹਾਇਰ ਐਜੁਕੇਸ਼ਨ' ਦੀ ਇਸ ਸਾਲਾਨਾ ਰੈਕਿੰਗ ਵਿਚ ਭਾਰਤ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨੂੰ 29ਵਾਂ ਸਥਾਨ ਮਿਲਿਆ ਹੈ। ਇਸ ਸਾਲ ਦੇਸ਼ ਦੇ 49 ਵਿੱਦਿਅਕ ਅਦਾਰਿਆਂ ਨੂੰ ਇਸ ਸੂਚੀ ਵਿਚ ਜਗ੍ਹਾ ਮਿਲੀ ਹੈ ਜੋ ਪਿਛਲੇ ਸਾਲ (42) ਦੇ ਮੁਕਾਬਲੇ ਜ਼ਿਆਦਾ ਹੈ। ਅਦਾਰਿਆਂ ਦੀ ਗਿਣਤੀ ਦੇ ਆਧਾਰ 'ਤੇ ਦੇਖੀਏ ਤਾਂ ਚੀਨ ਅਤੇ ਜਾਪਾਨ ਦੇ ਬਾਅਦ ਭਾਰਤ ਤੀਜੇ ਨੰਬਰ 'ਤੇ ਹੈ।
2019 ਦੀ ਰੈਕਿੰਗ ਵਿਚ ਪਹਿਲੀ ਵਾਰ ਚੀਨ ਪਹਿਲੇ ਨੰਬਰ 'ਤੇ ਹੈ। ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਨੂੰ ਪਿੱਛੇ ਛੱਡਦਿਆਂ ਚੀਨ ਦੀ ਸਿੰਗਹੂਆ ਯੂਨੀਵਰਸਿਟੀ ਪਹਿਲੇ ਨਬੰਰ 'ਤੇ ਪਹੁੰਚ ਗਈ ਹੈ। ਰੈਕਿੰਗ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵੱਖ-ਵੱਖ ਅਦਾਰਿਆਂ ਦੀ ਰੈਕਿੰਗ ਵਿਚ ਤਬਦੀਲੀ ਹੋਈ ਹੈ। ਕੁਝ ਦੇ ਸੂਚੀ ਵਿਚ ਸ਼ਾਮਲ ਹੋਣ ਅਤੇ ਕੁਝ ਹੋਰ ਦੇ ਬਾਹਰ ਜਾਣ ਨਾਲ ਭਾਰਤ ਦੀ ਰੈਕਿੰਗ ਵਿਚ ਵੀ ਤਬਦੀਲੀ ਹੋਈ ਹੈ। ਸੂਚੀ ਵਿਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ 29ਵੇਂ ਸਥਾਨ 'ਤੇ ਬਰਕਰਾਰ ਹੈ ਜਦਕਿ ਭਾਰਤੀ ਤਕਨਾਲੋਜੀ ਸੰਸਥਾ ਇੰਦੌਰ ਪਹਿਲੀ ਵਾਰ ਸੂਚੀ ਵਿਚ ਸ਼ਾਮਲ ਹੋਈ ਹੈ। ਉਹ 50ਵੇਂ ਸਥਾਨ 'ਤੇ ਹੈ।
ਸੂਚੀ ਵਿਚ ਟੌਪ 100 ਵਿਚ ਭਾਰਤ ਦੇ ਆਈ.ਆਈ.ਟੀ. ਬੰਬਈ ਅਤੇ ਆਈ.ਆਈ.ਟੀ. ਰੂੜਕੀ (ਸਾਂਝੇ ਤੌਰ 'ਤੇ 54ਵਾਂ), ਜੇ.ਐੱਸ.ਐੱਸ. ਅਕੈਡਮੀ ਆਫ ਹਾਇਰ ਐਜੁਕੇਸ਼ਨ ਐਂਡ ਰਿਸਰਚ (62ਵਾਂ), ਆਈ.ਆਈ.ਟੀ. ਖੜਗਪੁਰ (76ਵਾਂ), ਆਈ.ਆਈ.ਟੀ. ਕਾਨਪੁਰ (82ਵਾਂ) ਅਤੇ ਆਈ.ਆਈ.ਟੀ. ਦਿੱਲੀ (91ਵਾਂ) ਦਾ ਨਾਮ ਵੀ ਸ਼ਾਮਲ ਹੈ।
ਚੀਨ ਦਾ ਰੋਬੋਟ ਹੁਣ ਅਰਬੀ ’ਚ ਵੀ ਪੜੇਗਾ ਖਬਰਾਂ
NEXT STORY