ਗੈਜੇਟ ਡੈਸਕ- ਗੂਗਲ ਨੇ ਜੀਮੇਲ ਯੂਜ਼ਰਜ਼ ਨੂੰ ਇਕ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਪੁਸ਼ਟੀ ਕੀਤੀ ਗਈ ਹੈ ਕਿ 250 ਕਰੋੜ (2.5 ਬਿਲੀਅਨ) ਅਕਾਊਂਟ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਹੈਕਿੰਗ ਦੇ ਖਤਰੇ 'ਚ ਹਨ। ਸਾਈਬਰ ਅਪਰਾਧੀ ਖੁਦ ਨੂੰ ਗੂਗਲ ਸਪੋਰਟ ਏਜੰਟ ਦੱਸ ਕੇ ਯੂਜ਼ਰਜ਼ ਤੋਂ ਸੰਵੇਦਨਸ਼ੀਲ ਜਾਣਾਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸਾਈਬਰ ਅਪਰਾਧੀ ਕਿਵੇਂ ਕਰ ਰਹੇ ਠੱਗੀ?
ਫੋਰਬਸ ਦੀ ਇਕ ਰਿਪੋਰਟ ਮੁਤਾਬਕ, ਹੈਕਰ ਯੂਜ਼ਰਜ਼ ਨੂੰ ਕਾਲ ਕਰਕੇ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਗੂਗਲ ਅਕਾਊਂਟ ਹੈਕ ਹੋ ਗਿਆ ਹੈ। ਉਹ ਯੂਜ਼ਰਜ਼ ਨੂੰ ਇਕ ਰਿਕਵਰੀ ਕੋਡ ਭੇਜਦੇ ਹਨ ਅਤੇ ਉਸਨੂੰ ਇਸਤੇਮਾਲ ਕਰਕੇ ਅਕਾਊਂਟ ਰਿਕਵਰ ਕਰਨ ਲਈ ਕਹਿੰਦੇ ਹਨ। ਹੈਕਰਾਂ ਦੁਆਰਾ ਭੇਜੇ ਗਏ ਈਮੇਲ ਅਤੇ ਰਿਕਵਰੀ ਕੋਡ ਪੂਰੀ ਤਰ੍ਹਾਂ ਅਸਲੀ ਲਗਦੇ ਹਨ, ਜਿਸ ਨਾਲ ਯੂਜ਼ਰਜ਼ ਆਸਾਨੀ ਨਾਲ ਇਨ੍ਹਾਂ ਦੇ ਝਾਂਸੇ 'ਚ ਆ ਸਕਦੇ ਹਨ।
ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖਣ ਲਈ ਤੁਰੰਤ ਚੁੱਕੇ ਇਹ ਕਦਮ
ਜੇਕਰ ਤੁਹਾਨੂੰ ਕੋਈ ਸ਼ੱਕੀ ਕਾਲ ਜਾਂ ਈਮੇਲ ਮਿਲੇ ਤਾਂ ਉਸਨੂੰ ਤੁਰੰਤ ਨਜ਼ਰਅੰਦਾਜ਼ ਕਰੋ। ਜੇਕਰ ਤੁਸੀਂ ਗਲਤੀ ਨਾਲ ਰਿਕਵਰੀ ਕੋਡ ਦੀ ਵਰਤੋਂ ਕਰ ਲਈ ਹੈ ਤਾਂ ਤੁਰੰਤ ਆਪਣਾ ਜੀਮੇਲ ਪਾਸਵਰਡ ਬਦਲੋ।
ਪਾਸਵਰਡ ਬਦਲਣ ਲਈ ਆਪਣੇ ਐਂਡਰਾਇਡ ਡਿਵਾਈਸ ਦੀ ਸੈਟਿੰਗ 'ਚ ਜਾਓ। ਹੁਣ ਗੂਗਲ ਆਪਸ਼ਨ 'ਤੇ ਟੈਪ ਕਰੋ ਅਤੇ ਆਪਣਾ ਨਾਂ ਚੁਣੋ। Manage your Google Account 'ਤੇ ਕਲਿੱਕ ਕਰੋ। ਉਪਰ ਦਿੱਤੇ ਗਏ Security ਟੈਬ 'ਤੇ ਜਾਓ। How to sign in to your Google account ਦੇ ਤਹਿਤ Password ਆਪਸ਼ਨ 'ਤੇ ਕਲਿੱਕ ਕਰੋ। ਨਵਾਂ ਪਾਸਵਰਡ ਦਰਜ ਕਰੋ ਅਤੇ Change Password 'ਤੇ ਟੈਪ ਕਰੋ। ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ Forgot my password 'ਤੇ ਟੈਪ ਕਰੋ ਅਤੇ ਆਨ-ਸਕਰੀਨ ਨਿਰਦੇਸ਼ਾਂ ਦਾ ਪਾਲਨ ਕਰੋ।
ਜੀਮੇਲ ਸੁਰੱਖਿਆ ਨੂੰ ਹੋਰ ਮਜਬੂਤ ਕਰਨ ਲਈ ਟੂ-ਫੈਕਟਰ ਆਥੈਂਟੀਕੇਸ਼ਨ ਅਪਣਾਓ
ਆਪਣੇ ਜੀਮੇਲ ਅਕਾਊਂਟ ਦੀ ਸੁਰੱਖਿਆ ਵਧਾਉਣ ਲਈ Two-Factor Authentication (2FA) ਨੂੰ ਜ਼ਰੂਰ ਆਨ ਕਰੋ। ਇਹ ਵਾਧੂ ਸੁਰੱਖਿਆ ਉਪਾਅ ਇਹ ਯਕੀਨੀ ਕਰੇਗਾ ਕਿ ਭਲੇ ਹੀ ਹੈਕਰਾਂ ਨੂੰ ਤੁਹਾਡਾ ਪਾਸਵਰਡ ਮਿਲ ਜਾਵੇ, ਉਹ ਤੁਹਾਡੇ ਅਕਾਊਂਟ ਤਕ ਪਹੁੰਚ ਨਹੀਂ ਬਣਾ ਸਕਣਗੇ।
458 ਕਰੋੜ ਰੁਪਏ 'ਚ ਵਿਕੀ ਇਹ 71 ਸਾਲ ਪੁਰਾਣੀ ਸਿੰਗਲ ਸੀਟ ਕਾਰ
NEXT STORY