ਲੰਡਨ-ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਕਿ ਦੇਸ਼ ’ਚ ਕੁਝ ਧੋਖੇਬਾਜ਼ ਕੋਵਿਡ-19 ਟੀਕਾ ਲਾਉਣ ਦੇ ਨਾਂ ’ਤੇ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਸੰਬੰਧੀ ਜਾਂ ਨਕਦ ਰਾਸ਼ੀ ਮੰਗ ਕੇ ਪੈਸੇ ਵਸੂਲ ਰਹੇ ਹਨ। ਬ੍ਰਿਟੇਨ ’ਚ ਫਾਈਜ਼ਰ/ਬਾਇਓਨਟੈੱਕ ਅਤੇ ਆਕਸਫੋਰਡ/ਐਸਟਰਾਜੇਨੇਕਾ ਦੇ ਟੀਕੇ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ’ਚ ਅਧਿਕਾਰੀਆਂ ਨੇ ਇਸ ਹਫਤੇ ਇਕ ਸੰਦੇਸ਼ ਭੇਜ ਕੇ ਟੀਕਿਆਂ ਸੰਬੰਧੀ ਘੋਟਾਲਿਆਂ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਕੀਤਾ ਹੈ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਲੰਡਨ ’ਚ ਇਕ ਵਿਅਕਤੀ ਨੇ ਆਪਣੇ ਆਪ ਨੂੰ ਟੀਕਾ ਲਾਉਣ ਵਾਲਾ ਦੱਸ ਕੇ 92 ਸਾਲਾਂ ਬੀਬੀ ਤੋਂ 160 ਪੌਂਡ ਠੱਗ ਲਏ, ਜਿਸ ਦੀ ਜਾਂਚ ਸ਼ਹਿਰ ਦੀ ਪੁਲਸ ਕਰ ਰਹੀ ਹੈ। ਐੱਨ.ਸੀ.ਏ. ਨੇ ਕਿਹਾ ਕਿ ਉਹ ਲੋਕਾਂ ਨੂੰ ਸੁਚੇਤ ਰਹਿਣ ਅਤੇ ਐੱਨ.ਐੱਚ.ਐੱਸ. (ਰਾਸ਼ਟਰੀ ਸਿਹਤ ਸੇਵਾ) ਕੋਵਿਡ ਟੀਕਾਕਰਣ ਪ੍ਰੋਗਰਾਮ ਸੰਬੰਧੀ ਸਲਾਹ ਦਾ ਪਾਲਣ ਕਰਨ ਦੀ ਅਪੀਲ ਕਰਨ ਲਈ ਸਰਕਾਰ ਅਤੇ ਕਾਨੂੰਨ ਲਾਗੂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਸ ਨੇ ਕਿਹਾ ਕਿ ਐੱਨ.ਐੱਚ.ਐੱਸ. ਕੋਵਿਡ ਟੀਕਾਕਰਣ ਪ੍ਰੋਗਰਾਮ ਤਹਿਤ ਮੁਫਤ ’ਚ ਟੀਕਾ ਲਾਇਆ ਜਾਵੇਗਾ ਅਤੇ ਐੱਨ.ਐੱਚ.ਐੱਸ. ਟੀਕਿਆਂ ਲਈ ਕੋਈ ਭੁਗਤਾਨ ਕਰਨ ਨੂੰ ਨਹੀਂ ਕਹੇਗਾ ਅਤੇ ਨਾ ਹੀ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੇਗਾ।
ਐੱਨ.ਸੀ.ਏ. ’ਚ ਰਾਸ਼ਟਰੀ ਆਰਥਿਕ ਅਪਰਾਧ ਕੇਂਦਰ ਦੇ ਡਾਇਰੈਕਟਰ ਜਨਰਲ ਗ੍ਰਾਏਮੇ ਬਿਗਰ ਨੇ ਕਿਹਾ ਕਿ ਧੋਖਾਧੜੀ ਦੇ ਮਾਮਲੇ ਅਜੇ ਘੱਟ ਹਨ ਪਰ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ। ਜੇਕਰ ਤੁਹਾਨੂੰ ਕੋਈ ਈ-ਮੇਲ ਜਾਂ ਸੰਦੇਸ਼ ਭੇਜ ਕੇ ਫੋਨ ਕਾਲ ਕਰ ਕੇ ਐੱਨ.ਐੱਸ.ਐੱਸ. ਨਾਲ ਸੰਬਧਿਤ ਹੋਣ ਦਾ ਦਾਅਵਾ ਕਰਦਾ ਅਤੇ ਤੁਹਾਨੂੰ ਟੀਕੇ ਦਾ ਭੁਗਤਾਨ ਕਰਨ ਨੂੰ ਕਹਿੰਦਾ ਹੈ ਤਾਂ ਇਹ ਘੋਟਾਲਾ ਹੈ। ਬ੍ਰਿਟੇਨ ’ਚ ਰਾਸ਼ਟਰੀ ਪੱਧਰ ’ਤੇ ਧੋਖਾਧੜੀ ਅਤੇ ਸਾਈਬਰ ਅਪਰਾਧ ਦੇ ਮਾਮਲੇ ਦਰਜ ਕਰਨ ਵਾਲੇ ਕੇਂਦਰ ‘ਐਕਸ਼ਨ ਫਰਾਡ’ ਨੇ ਸੁਚੇਤ ਕੀਤਾ ਕਿ ਕੋਵਿਡ-19 ਟੀਕਾਕਰਣ ਦੇ ਕਰੀਬ 57 ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਟਰੰਪ ਅਮਰੀਕੀ ਇਤਿਹਾਸ ਦੇ ਸਭ ਤੋਂ ਅਯੋਗ ਰਾਸ਼ਟਰਪਤੀ - ਬਾਈਡੇਨ
NEXT STORY