ਕੀਵ— ਯੁਕ੍ਰੇਨ 'ਚ ਇਕ ਕਾਮੇਡੀਅਨ ਕਲਾਕਾਰ ਨੇ ਰਾਸ਼ਟਰਪਤੀ ਚੋਣਾਂ ਜਿੱਤ ਲਈਆਂ ਹਨ ਤੇ ਇਸ ਮੌਕੇ ਦੁਨੀਆ ਭਰ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਇਸ ਕਾਮੇਡੀਅਨ ਅਭਿਨੇਤਾ ਦੇ ਕੋਲ ਕੋਈ ਸਿਆਸੀ ਅਨੁਭਵ ਵੀ ਨਹੀਂ ਹੈ। ਸੋਮਵਾਰ ਨੂੰ ਜਾਰੀ ਤਕਰੀਬਨ ਪੂਰਨ ਨਤੀਜੇ ਮੁਤਾਬਕ ਕਾਮੇਡੀਅਨ ਅਭਿਨੇਤਾ ਵੋਲੋਦਿਮੀਰ ਜੇਲੇਂਸਕੀ (41) ਨੇ 73.2 ਫੀਸਦੀ ਵੋਟ ਹਾਸਲ ਕਰ ਵਰਤਮਾ ਰਾਸ਼ਟਰਪਤੀ ਪੈਟ੍ਰੋ ਪੋਰੋਸੇਂਕੋ ਨੂੰ ਹਰਾਇਆ ਹੈ।
ਸਿਆਸੀ ਭੂਮਿਕਾ ਦੇ ਤੌਰ 'ਤੇ ਜੇਲੇਂਸਕੀ ਸਿਰਫ ਇਕ ਟੀਵੀ ਸ਼ੋਅ 'ਚ ਹੀ ਰਾਸ਼ਟਰਪਤੀ ਕਿਰਦਾਰ ਨਿਭਾ ਚੁੱਕੇ ਹਨ। ਪੋਰੋਸੇਂਕੋ ਨੂੰ ਸਿਰਫ 24.4 ਫੀਸਦੀ ਵੋਟਾਂ ਹੀ ਮਿਲੀਆਂ ਤੇ ਕਾਮੇਡੀਅਨ ਅਭਿਨੇਤਾ ਤੋਂ ਹਾਰ ਗਏ। ਐਤਵਾਰ ਨੂੰ ਹੋਈਆਂ ਚੋਣਾਂ ਦੀ 85 ਫੀਸਦੀ ਗਿਣਤੀ ਹੋ ਚੁੱਕੀ ਹੈ। ਇਹ ਇਕ ਅਜਿਹੀ ਚੋਣ ਮੁਹਿੰਮ ਦਾ ਅਸਾਧਾਰਣ ਨਤੀਜਾ ਹੈ ਜੋ ਸ਼ੁਰੂ ਤਾਂ ਹੋਇਆ ਸੀ ਮਜ਼ਾਕ ਦੇ ਤੌਰ 'ਤੇ ਪਰੰਤੂ ਉਸ ਨੇ ਵੋਟਰਾਂ ਨੂੰ ਆਪਣੇ ਨਾਲ ਜੋੜ ਲਿਆ।
ਸ਼੍ਰੀਲੰਕਾ : ਪੁਲਸ ਨੂੰ ਕੋਲੰਬੋ ਦੇ ਮੁੱਖ ਬੱਸ ਅੱਡੇ ਤੋਂ ਮਿਲੇ 87 ਬੰਬ
NEXT STORY