ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਸਾਬਕਾ ਸੈਨੇਟਰ ਮਾਈਕ ਗ੍ਰੈਵਲ, ਅਲਾਸਕਾ ਦੇ ਇੱਕ ਡੈਮੋਕ੍ਰੇਟ, ਜਿਸ ਨੇ ਪੈਂਟਾਗਨ ਪੇਪਰਾਂ ਨੂੰ ਕਾਂਗਰਸ ਦੇ ਰਿਕਾਰਡ ਵਿੱਚ ਪੜ੍ਹਿਆ ਅਤੇ ਰਾਸ਼ਟਰਪਤੀ ਅਹੁਦੇ ਲਈ ਅਸਫਲ ਕੋਸ਼ਿਸ਼ ਕੀਤੀ ਸੀ, ਦੀ 91 ਸਾਲ ਦੀ ਉਮਰ ਵਿਚ ਮੌਤ ਹੋ ਗਈ। ਗ੍ਰੈਵਲ ਦੀ ਧੀ, ਲੀਨ ਮੋਸੀਅਰ ਨੇ ਐਤਵਾਰ ਨੂੰ ਉਸ ਦੀ ਮੌਤ ਦੀ ਪੁਸ਼ਟੀ ਕੀਤੀ।13 ਮਈ, 1930 ਨੂੰ ਸਪ੍ਰਿੰਗਫੀਲਡ, ਮੈਸੇਚਿਉਸੇਟਸ ਵਿੱਚ ਪੈਦਾ ਹੋਏ, ਗ੍ਰੈਵਲ ਨੇ ਅਮਰੀਕੀ ਫੌਜ ਵਿੱਚ ਕਮਿਊਨੀਕੇਸ਼ਨ ਇੰਟੈਲੀਜੈਂਸ ਸਰਵਿਸ 'ਚ ਸਹਾਇਕ ਵਜੋਂ ਕੰਮ ਕੀਤਾ ਅਤੇ 1951 ਤੋਂ 1954 ਤੱਕ ਫਰਾਂਸ ਵਿੱਚ ਕਾਉਂਟਰ ਇੰਟੈਲੀਜੈਂਸ ਕੋਰ ਵਿੱਚ ਵੀ ਵਿਸ਼ੇਸ਼ ਏਜੰਟ ਵਜੋਂ ਕੰਮ ਕੀਤਾ।
ਪੜ੍ਹੋ ਇਹ ਅਹਿਮ ਖਬਰ- ਮਾਸਕ ਨਾ ਪਾਉਣ 'ਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੂੰ ਜੁਰਮਾਨਾ
ਮਿਲਟਰੀ ਵਿੱਚ ਸੇਵਾਵਾਂ ਤੋਂ ਬਾਅਦ ਗ੍ਰੈਵਲ ਨੇ 1956 ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਡਿਗਰੀ ਹਾਸਲ ਕੀਤੀ। ਉਸਨੇ 1963 ਤੋਂ 1966 ਤੱਕ ਅਲਾਸਕਾ ਹਾਊਸ ਆਫ਼ ਰਿਪ੍ਰੈਜ਼ਟੇਟੇਵਿਜ ਵਿੱਚ ਸੇਵਾ ਕੀਤੀ ਜਿੱਥੇ ਉਹ 1965 ਵਿੱਚ ਸਟੇਟ ਹਾਊਸ ਸਪੀਕਰ ਚੁਣੇ ਗਏ। ਗ੍ਰੈਵਲ 1968 ਵਿੱਚ ਕਾਂਗਰਸ ਲਈ ਚੁਣੇ ਗਏ, ਜਿੱਥੇ 1969 ਤੋਂ 1981 ਤੱਕ ਸੈਨੇਟਰ ਵਜੋਂ ਸੇਵਾ ਨਿਭਾਈ। 1971 ਵਿੱਚ, ਗ੍ਰੈਵਲ ਨੇ ਪੈਂਟਾਗਨ ਪੇਪਰਾਂ ਦੇ ਕੁਝ ਹਿੱਸੇ, ਜੋ ਕਿ ਵੀਅਤਨਾਮ ਯੁੱਧ ਬਾਰੇ ਗੁਪਤ ਜਾਣਕਾਰੀ ਸਬੰਧੀ ਸਨ, ਨੂੰ ਜੰਗ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਕਾਂਗਰਸ ਦੇ ਰਿਕਾਰਡ ਵਿੱਚ ਪੜ੍ਹਨ ਤੋਂ ਬਾਅਦ ਦੇਸ਼ ਵਿਆਪੀ ਧਿਆਨ ਖਿੱਚਿਆ। ਗ੍ਰੈਵਲ ਨੇ 2006 ਵਿੱਚ ਡੈਮੋਕਰੇਟ ਵਜੋਂ ਰਾਸ਼ਟਰਪਤੀ ਦੇ ਅਹੁਦੇ ਲਈ ਅਸਫਲ ਕੋਸ਼ਿਸ਼ ਕੀਤੀ। ਗ੍ਰੈਵਲ ਡੈਮੋਕ੍ਰੈਸੀ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਵੀ ਸਨ। ਮਾਈਕ ਗ੍ਰੈਵਲ ਕੈਲੀਫੋਰਨੀਆ ਦੇ ਸੀਸਾਈਡ ਵਿਖੇ ਆਪਣੇ ਘਰ ਵਿੱਚ ਪਰਿਵਾਰ ਨਾਲ ਰਹਿੰਦੇ ਸਨ।
ਹੈਰਾਨੀਜਨਕ : ਪਾਕਿ ’ਚ ਹਰ ਸਾਲ 1000 ਜਨਾਨੀਆਂ ਹੁੰਦੀਆਂ ਨੇ ਆਨਰ ਕਿਲਿੰਗ ਦਾ ਸ਼ਿਕਾਰ
NEXT STORY