ਵਾਸ਼ਿੰਗਟਨ (ਵਾਰਤਾ): ਅਮਰੀਕੀ ਫੌਜ ਨੇ ਸੀਰੀਆ ਦੇ ਉੱਤਰ ਪੂਰਬੀ ਇਦਲਿਬ ਸੂਬੇ ਦੇ ਪ੍ਰਭਾਵਿਤ ਲੋਕਾਂ ਨੂੰ ਵਧੀਕ ਮਨੁੱਖੀ ਮਦਦ ਪਹੁੰਚਾਉਣ ਦੇ ਬਾਰੇ ਵਿਚ ਵਿਚਾਰ ਕੀਤਾ ਹੈ ਪਰ ਉਹ ਤੁਰਕੀ ਨੂੰ ਉਸ ਦੀਆਂ ਮਿਲਟਰੀ ਗਤੀਵਿਧੀਆਂ ਲਈ ਕੋਈ ਹਵਾਈ ਮਦਦ ਨਹੀਂ ਪਹੁੰਚਾਏਗਾ।
ਰੱਖਿਆ ਮੰਤਰੀ ਮਾਰਕ ਐਸਪਰ ਨੇ ਅਮਰੀਕਾ ਵੱਲੋਂ ਤੁਰਕੀ ਨੂੰ ਮਦਦ ਦਿੱਤੇ ਜਾਣ ਸੰਬੰਧੀ ਸਵਾਲ ਪੁੱਛੇ ਜਾਣ 'ਤੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਨਹੀਂ ਅਮਰੀਕਾ ਤੁਰਕੀ ਨੂੰ ਉਸ ਦੀਆਂ ਮਿਲਟਰੀ ਗਤੀਵਿਧੀਆਂ ਲਈ ਕੋਈ ਹਵਾਈ ਮਦਦ ਨਹੀਂ ਪਹੁੰਚਾਏਗਾ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਮਰੀਕੀ ਸੀਰੀਆ ਵਿਚ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਮਦਦ ਵਧਾਉਣ ਦੀ ਦਿਸ਼ਾ ਵਿਚ ਕੰਮ ਕਰਨ ਜਾ ਰਿਹਾ ਹੈ।'' ਐਸਪਰ ਨੇ ਕਿਹਾ ਕਿ ਉਹਨਾਂ ਨੇ ਇਸ ਮੁੱਦੇ 'ਤੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਚਰਚਾ ਕੀਤੀ ਸੀ।
70 ਦੇਸ਼ਾਂ 'ਚ ਫੈਲਿਆ ਕੋਰੋਨਾ ਵਾਇਰਸ, ਮ੍ਰਿਤਕਾਂ ਦੀ ਗਿਣਤੀ ਹੋਈ 3100 ਤੋਂ ਪਾਰ
NEXT STORY