ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਗਦੀਓਂ ਲਾਹੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਭ੍ਰਿਸ਼ਟਾਚਾਰ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਇਜਾਜ਼ੁਲ ਅਹਿਸਾਨ ਦੇ ਨਿਵਾਸ 'ਤੇ ਅਣਜਾਣ ਬੰਦੂਕਧਾਰੀਆਂ ਨੇ ਐਤਵਾਰ ਨੂੰ ਗੋਲੀਬਾਰੀ ਕੀਤੀ। ਇਸ ਹਮਲੇ ਦੀ ਵੱਡੇ ਪੱਧਰ 'ਤੇ ਨਿੰਦਾ ਕੀਤੀ ਗਈ ਹੈ। ਇੱਥੇ ਮਾਡਲ ਟਾਊਨ ਵਿਚ ਨਿਆਂਮੂਰਤੀ ਅਹਿਸਾਨ ਦੇ ਨਿਵਾਸ 'ਤੇ ਗੋਲੀਬਾਰੀ ਕੀਤੀ ਗਈ, ਜਿਸ ਵਿਚ ਕੋਈ ਜ਼ਖਮੀ ਨਹੀਂ ਹੋਇਆ। ਸੁਪਰੀਮ ਕੋਰਟ ਦੇ ਬਿਆਨ ਮੁਤਾਬਕ ਤੜਕਸਾਰ ਸਾਢੇ ਚਾਰ ਵਜੇ ਅਤੇ ਸਵੇਰੇ ਨੌ ਵਜੇ ਨਿਆਂਮੂਰਤੀ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਘਟਨਾ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਜੱਜ ਮਿਆਂ ਸਾਕਿਬ ਨਿਸਾਰ ਨਿਆਂਮੂਰਤੀ ਅਹਿਸਾਨ ਦੇ ਘਰ ਗਏ ਅਤੇ ਉਨ੍ਹਾਂ ਨੇ ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਆਰਿਫ ਨਵਾਜ਼ ਖਾਨ ਨੂੰ ਤਲਬ ਕੀਤਾ। ਬਿਆਨ ਮੁਤਾਬਕ ਪ੍ਰਧਾਨ ਜੱਜ ਖੁਦ ਹੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਇਕ ਫੌਰੇਂਸਿਕ ਜਾਂਚ ਟੀਮ ਸਬੂਤ ਇਕੱਠੇ ਕਰਨ ਲਈ ਘਟਨਾ ਸਥਲ 'ਤੇ ਪਹੁੰਚ ਚੁੱਕੀ ਹੈ। ਬੈਲਿਸਟਿਕ ਮਾਹਰ ਵੀ ਗੋਲੀਬਾਰੀ ਦੀ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਸੱਦੇ ਗਏ ਹਨ। ਪੁਲਸ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਾਂ ਸਿਰਫ ਹਵਾਈ ਫਾਇਰਿੰਗ ਸੀ। ਪੁਲਸ ਬੁਲਾਰੇ ਨਿਯਾਬ ਹੈਦਰ ਨੇ ਕਿਹਾ,''ਇਲਾਈਟ ਫੋਰਸ ਦੀ ਕਮਾਂਡੋ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ।'' ਉਨ੍ਹਾਂ ਨੇ ਕਿਹਾ ਕਿ ਰੈਂਜਰਸ ਨਿਆਂਮੂਰਤੀ ਅਹਿਸਾਨ ਦੇ ਨਿਵਾਸ 'ਤੇ ਤੈਨਾਤ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਲਾਹੌਰ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸੰਘੀ ਅਤੇ ਸੂਬਾਈ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਕਟਘਰੇ ਤੱਕ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਨਿਆਂ ਮੂਰਤੀ ਅਹਿਸਾਨ ਉੱਚ ਅਦਾਲਤ ਦੀ ਉਸ ਪੰਜ ਮੈਂਬਰੀ ਬੈਂਚ ਦੇ ਮੈਂਬਰ ਸਨ, ਜਿਸ ਨੇ ਬੀਤੇ ਸਾਲ ਅਹਿਮ ਪਨਾਮਾਗੇਟ ਕੇਸ ਦੀ ਸੁਣਵਾਈ ਕੀਤੀ ਸੀ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦਿੱਤਾ ਸੀ।
ਕੈਨੇਡੀ ਦੀ ਕਿਊਬਾ ਜਿੱਤ ਦਾ ਨਕਸ਼ਾ 138 ਹਜ਼ਾਰ ਡਾਲਰ 'ਚ ਹੋਇਆ ਨੀਲਾਮ
NEXT STORY