ਵਾਸ਼ਿੰਗਟਨ - ਅਮਰੀਕੀ ਸੂਬੇ ਮਿਨੇਸੋਟਾ ਦੇ ਮਿਨੀਪੋਲਿਸ ਸ਼ਹਿਰ 'ਚ ਬੁੱਧਵਾਰ ਸਵੇਰੇ ਬਹੁ-ਮੰਜਿਲਾ ਇਮਾਰਤ 'ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਝੁਲਸ ਗਏ। ਫਾਈਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਦੇ ਪੁਰਾਣੇ ਇਲਾਕੇ ਨੇੜੇ 24 ਮੰਜਿਲਾ ਇਮਾਰਤ ਦੀ 14ਵੀਂ ਮੰਜਿਲ 'ਤੇ ਬੁੱਧਵਾਰ ਤੜਕੇ ਅੱਗ ਲੱਗ ਗਈ। ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਝੁਲਸ ਗਏ। ਮਿਨੀਪੋਲਿਸ ਫਾਈਰ ਬ੍ਰਿਗੇਡ ਵਿਭਾਗ ਨੇ ਟਵੀਟ ਕਰ ਆਖਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਮਹਿਲਾ ਦੀ ਮੌਤ ਤੋਂ ਬਾਅਦ ਹੋਇਆ ਖੁਲਾਸਾ, ਪਤੀ ਦੀ ਲਾਸ਼ 11 ਸਾਲ ਤੋਂ ਸੀ ਫ੍ਰਿੱਜ 'ਚ ਬੰਦ
NEXT STORY