ਸਾਲਟ ਲੇਕ ਸਿਟੀ (ਏਜੰਸੀ)- ਅਮਰੀਕਾ ਵਿਚ ਇਕ ਮਹਿਲਾ ਦੀ ਆਪਣੇ ਅਪਾਰਟਮੈਂਟ ਵਿਚ ਮੌਤ ਹੋਣ ਤੋਂ ਬਾਅਦ ਪੁਲਸ ਨੂੰ ਘਰ ਵਿਚੋਂ ਇਕ ਹੋਰ ਲਾਸ਼ ਬਰਾਮਦ ਹੋਈ, ਜੋ ਕਿ ਉਸ ਔਰਤ ਦੇ ਪਤੀ ਦੀ ਸੀ। ਇਹ ਲਾਸ਼ ਫ੍ਰਿੱਜ ਵਿਚੋਂ ਬਰਾਮਦ ਹੋਈ। ਮ੍ਰਿਤਕਾ ਜੈਨੀ ਸੋਰੋਨ (74 ਸਾਲਾ) ਦੇ ਪਤੀ ਪਾਲ ਐਡਵਰਡ ਮੈਥਰਸ ਦੀ ਲਾਸ਼ 11 ਸਾਲ ਤੋਂ ਫ੍ਰਿੱਜ ਵਿਚ ਪਈ ਸੀ, ਫਿਲਹਾਲ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਸ ਅਧਿਕਾਰੀ ਜੇਰੇਮੀ ਹੈਂਸੇਨ ਦਾ ਕਹਿਣਾ ਹੈ ਕਿ ਵਿਅਕਤੀ ਦੀ ਲਾਸ਼ ਕਦੋਂ ਅਤੇ ਕਿੰਨੇ ਸਮੇਂ ਤੋਂ ਫ੍ਰਿਜ ਵਿਚ ਰੱਖੀ ਗਈ ਸੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਦਰਅਸਲ ਦੋ ਹਫਤਿਆਂ ਤੋਂ ਜੈਨੀ ਨੂੰ ਦੇਖਿਆ ਨਹੀਂ ਗਿਆ ਸੀ ਅਤੇ ਇਸ ਮਗਰੋਂ ਪੁਲਸ ਵਲੋਂ ਉਨ੍ਹਾਂ ਦੀ ਭਾਲ ਵਿਚ ਜਦੋਂ ਘਰ ਜਾ ਕੇ ਦੇਖਿਆ ਗਿਆ ਤਾਂ ਉਨ੍ਹਾਂ ਦੀ ਮ੍ਰਿਤਕ ਦੇਹ ਬੈਡ 'ਤੇ ਪਈ ਹੋਈ ਸੀ। ਇਸ ਤੋਂ ਬਾਅਦ ਘਰ ਦੀ ਤਲਾਸ਼ੀ ਲਈ ਗਈ ਤਾਂ ਫ੍ਰਿੱਜ ਵਿਚੋਂ ਉਨ੍ਹਾਂ ਦੇ ਪਤੀ ਦੀ ਲਾਸ਼ ਬਰਾਮਦ ਹੋਈ। ਜੈਨੀ ਦੇ ਪਤੀ ਮੈਥਰਸ ਦੀ ਲਾਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦੀ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ।
ਪੈਟਰੋਲ ਦੀ ਕੀਮਤ 'ਤੇ ਪ੍ਰਦਰਸ਼ਨ ਨੂੰ ਖੁਮੈਨੀ ਨੇ ਦੱਸਿਆ ਸਾਜਿਸ਼
NEXT STORY