ਦਮਿਸ਼ਕ(ਏਜੰਸੀ)— ਅਮਰੀਕੀ ਫੌਜ ਦੀ ਅਗਵਾਈ 'ਚ ਸੀਰੀਆ 'ਤੇ ਹੋਏ ਹਵਾਈ ਹਮਲਿਆਂ 'ਚ 70 ਨਾਗਰਿਕ ਲੋਕਾਂ ਦੇ ਜ਼ਖਮੀ ਹੋਣ ਅਤੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਰਿਪੋਰਟ ਮੁਤਾਬਕ ਸੋਮਵਾਰ ਸ਼ਾਮ ਨੂੰ ਹਵਾਈ ਹਮਲੇ 'ਚ ਡੀਅਰ ਅਲ ਜ਼ੁਅਰ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਸੀ। ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਇਲਾਕੇ 'ਚ ਮੁੜ ਅੱਤਵਾਦੀ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ, ਇਸੇ ਲਈ ਬਹੁਤ ਸਾਰੇ ਲੋਕ ਇਸ ਇਲਾਕੇ ਨੂੰ ਛੱਡ ਕੇ ਜਾ ਚੁੱਕੇ ਹਨ।
ਮਨੁੱਖੀ ਅਧਿਕਾਰਾਂ ਲਈ ਸੀਰੀਅਨ ਆਬਜ਼ਾਵੇਟਰੀ ਨੇ ਕਿਹਾ ਕਿ ਪੂਰਬੀ ਫਰਾਤ ਇਲਾਕੇ 'ਚ ਅੱਤਵਾਦੀਆਂ ਨੇ ਕਬਜ਼ਾ ਕੀਤਾ ਸੀ ਅਤੇ ਜਦ ਫੌਜ ਨੇ ਹਮਲਾ ਕੀਤਾ ਤਾਂ ਅੱਤਵਾਦੀਆਂ ਸਮੇਤ ਲਗਭਗ 37000 ਲੋਕ ਇਸ ਇਲਾਕੇ ਨੂੰ ਛੱਡ ਕੇ ਚਲੇ ਗਏ ਸਨ। ਫਿਲਹਾਲ ਫੌਜ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਲੋਕਾਂ ਦਾ ਜੀਵਨ ਸੁਧਾਰਿਆ ਜਾ ਸਕੇ ਪਰ ਹਮਲਿਆਂ ਦੌਰਾਨ ਕਈ ਆਮ ਨਾਗਰਿਕ ਵੀ ਹਮਲੇ ਦੇ ਸ਼ਿਕਾਰ ਬਣ ਜਾਂਦੇ ਹਨ।
ਸੰਯੁਕਤ ਰਾਸ਼ਟਰ ਮੁਖੀ ਨੇ ਵੈਨੇਜ਼ੁਏਲਾ ਸੰਕਟ ਖਤਮ ਕਰਨ ਵਿਚ ਮਦਦ ਕਰਨ ਦੀ ਜਤਾਈ ਇੱਛਾ
NEXT STORY