ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਗਲੇ ਸਾਲ 20 ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖ਼ਦਸ਼ਾ ਹੈ ਅਤੇ ਹੁਣ 10.8 ਕਰੋੜ ਕਾਮੇ ‘ਗ਼ਰੀਬ ਜਾਂ ਜ਼ਿਆਦਾ ਗ਼ਰੀਬ’ ਦੀ ਸ਼੍ਰੇਣੀ ਵਿਚ ਪਹੁੰਚ ਗਏ ਹਨ। ਸੰਯੁਕਤ ਰਾਸ਼ਟਰ ਦੀ ਲੇਬਰ ਏਜੰਸੀ ਅੰਤਰਰਾਸ਼ਟਰੀ ਲੇਬਰ ਸੰਗਠਨ (ਆਈ.ਐਲ.ਓ.) ਨੇ ਬੁੱਧਵਾਰ ਨੂੰ ‘ਵਿਸ਼ਵ ਬੇਰੁਜ਼ਗਾਰ ਅਤੇ ਸਮਾਜਕ ਨਜ਼ਰੀਏ: ਰੁਝਾਨ 2021’ ਰਿਪੋਰਟ ਵਿਚ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਲੇਬਰ ਮਾਰਕੀਟ ਵਿਚ ਪੈਦਾ ਸੰਕਟ ਖ਼ਤਮ ਨਹੀਂ ਹੋਇਆ ਹੈ ਅਤੇ ਨੁਕਸਾਨ ਦੀ ਭਰਪਾਈ ਲਈ ਰੁਜ਼ਗਾਰ ਵਾਧਾ ਘੱਟ ਤੋਂ ਘੱਟ 2023 ਤੱਕ ਨਾਕਾਫੀ ਹੋਵੇਗਾ।
ਇਹ ਵੀ ਪੜ੍ਹੋ: ਚੀਨ ’ਚ ਮਿਲੀ 3 ਬੱਚੇ ਪੈਦਾ ਕਰਨ ਦੀ ਇਜਾਜ਼ਤ, ਪਰ ਇਕ ਬੱਚਾ ਪਾਲਣ ’ਚ ਖ਼ਰਚ ਹੁੰਦੇ ਨੇ ਕਰੋੜਾਂ ਰੁਪਏ
ਰਿਪੋਰਟ ਵਿਚ ਕਿਹਾ ਗਿਆ, ‘ਠੋਸ ਨੀਤੀਗਤ ਕੋਸ਼ਿਸ਼ਾਂ ਦੀ ਘਾਟ ਕਾਰਨ ਮਹਾਮਾਰੀ ਤਬਾਹੀ ਲੈ ਕੇ ਆਈ ਹੈ, ਜਿਸ ਨਾਲ ਕਈ ਸਾਲਾਂ ਤੱਕ ਸਮਾਜਕ ਅਤੇ ਰੁਜ਼ਗਾਰ ਡਰਾਉਣਾ ਹੋਵੇਗਾ।’ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਵਿਚ ਕੁੱਲ ਕੰਮਕਾਜੀ ਸਮੇਂ ਦੇ 8.8 ਫ਼ੀਸਦੇ ਹਿੱਸੇ ਦਾ ਨੁਕਸਾਨ ਹੋਇਆ ਹੈ, ਯਾਨੀ 25.5 ਕਰੋੜ ਪੂਰੇ ਸਮੇਂ ਦੇ ਕਾਮੇ ਇਕ ਸਾਲ ਤੱਕ ਕੰਮ ਕਰ ਸਕਦੇ ਸਨ। ਰਿਪੋਰਟ ਵਿਚ ਕਿਹਾ ਹੈ ਕਿ ਗਲੋਬਲ ਸੰਕਟ ਕਾਰਨ ਪੈਦਾ ਰੁਜ਼ਗਾਰ ਦਾ ਪਾੜਾ 2021 ਵਿਚ 7.5 ਕਰੋੜ ਤੱਕ ਪਹੁੰਚ ਜਾਏਗਾ ਅਤੇ 2022 ਵਿਚ ਇਹ 2.3 ਕਰੋੜ ਹੋਵੇਗਾ। ਰੋਜ਼ਗਾਰ ਅਤੇ ਕੰਮਕਾਜੀ ਘੰਟੇ ਵਿਚ ਕਮੀ ਨਾਲ ਬੇਰੁਜ਼ਗਾਰੀ ਦਾ ਸੰਕਟ ਉਚ ਪੱਧਰ ’ਤੇ ਪਹੁੰਚੇਗਾ। ਰਿਪੋਰਟ ਵਿਚ ਕਿਹਾ ਗਿਆ, ‘ਇਸ ਦੇ ਨਤੀਜੇ ਵਜੋਂ 2022 ਵਿਚ ਗਲੋਬਲ ਪੱਧਰ ’ਤੇ 20.5 ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖ਼ਦਸ਼ਾ ਹੈ, ਜਦੋਂਕਿ 2019 ਵਿਚ 18.7 ਕਰੋੜ ਲੋਕ ਬੇਰੁਜ਼ਗਾਰ ਸਨ। ਇਸ ਤਰ੍ਹਾਂ ਬੇਰੁਜ਼ਗਾਰੀ ਦਰ 5.7 ਫ਼ੀਸਦੀ ਹੈ। ਕੋਵਿਡ-19 ਸੰਕਟ ਮਿਆਦ ਨੂੰ ਛੱਡ ਕੇ ਇਹ ਦਰ ਇਸ ਤੋਂ ਪਹਿਲਾਂ 2013 ਵਿਚ ਸੀ।’
ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ
ਇਸ ਸਾਲ ਦੀ ਪਹਿਲੀ ਛਮਾਹੀ ਵਿਚ ਸਭ ਤੋਂ ਪ੍ਰਭਾਵਿਤ ਖੇਤਰਾਂ ਵਿਚ ਲਾਤਿਨ ਅਮਰੀਕਾ ਅਤੇ ਕੈਰੇਬੀਆਈ ਖੇਤਰ, ਯੂਰਪ ਅਤੇ ਮੱਧ ਏਸ਼ੀਆ ਹੈ। ਰੁਜ਼ਗਾਰ ਅਤੇ ਕੰਮਕਾਜੀ ਘੰਟੇ ਵਿਚ ਗਿਰਾਵਟ ਨਾਲ ਕਾਮਿਆਂ ਦੀ ਆਮਦਨੀ ਵਿਚ ਕਮੀ ਆਈ ਹੈ ਅਤੇ ਇਸ ਅਨੁਪਾਤ ਵਿਚ ਗ਼ਰੀਬੀ ਵੀ ਵਧੀ ਹੈ। ਰਿਪੋਰਟ ਵਿਚ ਕਿਹਾ ਗਿਆ, ‘2019 ਦੀ ਤੁਲਨਾ ਵਿਚ ਗਲੋਬਲ ਪੱਧਰ ’ਤੇ 10.8 ਕਰੋੜ ਕਾਮੇ ਹੁਣ ਗ਼ਰੀਬ ਜਾਂ ਜ਼ਿਆਦਾ ਗ਼ਰੀਬ ਦੀ ਸ਼੍ਰੇਣੀ ਵਿਚ ਪਹੁੰਚ ਚੁੱਕੇ ਹਨ।’ ਯਾਨੀ ਅਜਿਹੇ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਦਿਨ ਪ੍ਰਤੀ ਵਿਅਕਤੀ 3.20 ਡਾਲਰ ਤੋਂ ਘੱਟ ਖ਼ਰਚ ਵਿਚ ਗੁਜ਼ਾਰਾ ਕਰਦੇ ਹਨ। ਆਈ.ਐਲ.ਓ. ਦੇ ਡਾਇਰੈਕਟਰ ਜਨਰਲ ਗਾਯ ਰਾਈਡਰ ਨੇ ਕਿਹਾ ਕਿ ਕੋਵਿਡ-19 ਤੋਂ ਉਭਰ ਪਾਉਣਾ ਸਿਰਫ਼ ਸਿਹਤ ਦਾ ਮਸਲਾ ਨਹੀਂ ਹੈ, ਸਗੋਂ ਅਰਥ ਵਿਵਸਥਾ ਅਤੇ ਸਮਾਜ ਨੂੰ ਪਹੁੰਚੇ ਗੰਭੀਰ ਨੁਕਸਾਨ ਨਾਲ ਵੀ ਨਜਿੱਠਣਾ ਹੋਵੇਗਾ।
ਇਹ ਵੀ ਪੜ੍ਹੋ: WHO ਨੇ ਐਮਰਜੈਂਸੀ ਵਰਤੋਂ ਲਈ ਚੀਨ ਦੇ ਦੂਜੇ ਟੀਕੇ 'Sinovac' ਨੂੰ ਦਿੱਤੀ ਮਨਜ਼ੂਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਸਾਕ ਹੈਰਜ਼ੋਗ ਬਣੇ ਇਜ਼ਰਾਈਲ ਦੇ ਅਗਲੇ ਰਾਸ਼ਟਰਪਤੀ
NEXT STORY