ਵਾਸ਼ਿੰਗਟਨ (ਭਾਸ਼ਾ): ਪਾਕਿਸਤਾਨ ਵਿਚ ਅਮਰੀਕਾ ਦੇ ਅਗਲੇ ਰਾਜਦੂਤ ਬਣਨ ਲਈ ਨਾਮਜ਼ਦ ਅਮਰੀਕੀ ਡਿਪਲੋਮੈਟ ਵਿਲੀਅਮ ਟੌਡ ਨੇ ਕਿਹਾ ਕਿ ਪਾਕਿਸਤਾਨ ਨੂੰ ਲਸ਼ਕਰ-ਏ-ਤੋਇਬਾ ਸਮੇਤ ਆਪਣੀ ਜ਼ਮੀਨ 'ਤੇ ਸਰਗਰਮ ਸਾਰੇ ਅੱਤਵਾਦੀ ਸੰਗਠਨਾਂ 'ਤੇ ਵੱਧ ਦਬਾਅ ਪਾਉਣ ਦੀ ਲੋੜ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੌਡ ਨੂੰ ਪਾਕਿਸਤਾਨ ਵਿਚ ਅਮਰੀਕਾ ਦਾ ਅਗਲਾ ਰਾਜਦੂਤ ਬਣਾਉਣ ਲਈ ਨਾਮਜ਼ਦ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਸਿਡਨੀ ਤੋਂ ਚੱਲ ਕੇ ਪਹਿਲੀ ਨਵੀਂ ਇੰਟਰਸਿਟੀ ਫਲੀਟ ਟਰੇਨ ਪਹੁੰਚੀ ਲਾਈਟਗੌ
ਟੌਡ ਨੇ ਮੰਗਲਵਾਰ ਨੂੰ ਅਹੁਦੇ ਦੀ ਮਨਜ਼ੂਰੀ ਦੇ ਲਈ ਕੀਤੀ ਜਾ ਰਹੀ ਸੁਣਵਾਈ ਦੇ ਦੌਰਾਨ ਅਮਰੀਕੀ ਸਾਂਸਦਾਂ ਨੂੰ ਕਿਹਾ,''ਪਾਕਿਸਤਾਨ ਨੂੰ ਉਹਨਾਂ ਸਾਰੇ ਅੱਤਵਾਦੀ ਸੰਗਠਨਾਂ 'ਤੇ ਵੱਧ ਦਬਾਅ ਪਾਉਣ ਦੀ ਲੋੜ ਹੈ ਜੋ ਪਾਕਿਸਤਾਨ ਵਿਚ ਸਰਗਰਮ ਹਨ।'' ਸੈਨੇਟ ਦੀ ਵਿਦੇਸ਼ ਸੰਬੰਧ ਕਮੇਟੀ ਦੇ ਮੈਂਬਰ ਸੈਨੇਟਰ ਬੌਬ ਮੇਨਡੇਜ਼ ਨੇ ਇਕ ਸਵਾਲ ਦੇ ਜਵਾਬ ਵਿਚ ਟੌਡ ਨੇ ਕਿਹਾ ਕਿ ਲਸ਼ਕਰ ਨੇ ਪਿਛਲੇ ਕੁਝ ਸਾਲਾਂ ਵਿਚ ਦਹਿਸ਼ਤ ਦੀ ਸਥਿਤੀ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿ ਨੂੰ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ,''ਲਸ਼ਕਰ ਦੇ ਮੁਖੀ 'ਤੇ ਮੁਕੱਦਮਾ ਚਲਾਉਣ ਦੇ ਲਈ ਪਾਕਿਸਤਾਨ ਨੇ ਕਾਫੀ ਮਿਹਨਤ ਕੀਤੀ। ਅੱਤਵਾਦੀ ਸੰਗਠਨਾਂ ਦੇ ਮੁਖੀ ਨੂੰ ਕਰੀਬ ਇਕ ਸਾਲ ਪਹਿਲਾਂ ਜੇਲ ਭੇਜਿਆ ਗਿਆ ਸੀ। ਉਸ ਦੇ 12 ਸਾਥੀਆਂ ਨੂੰ ਵੀ ਜੇਲ ਵਿਚ ਭੇਜਿਆ ਗਿਆ।'' ਟੌਡ ਨੇ ਕਿਹਾ,''ਜੇਕਰ ਮੈਂ ਇਸ ਅਹੁਦੇ ਲਈ ਚੁਣਿਆ ਜਾਂਦਾ ਹਾਂ ਤਾਂ ਪਾਕਿਸਤਾਨ 'ਤੇ ਅੱਤਵਾਦੀਆਂ ਦੇ ਖਿਲਾਫ਼ ਲਗਾਤਾਰ, ਪਰਤਣ ਯੋਗ ਕਾਰਵਾਈ ਕਰਨ ਦਾ ਦਬਾਅ ਬਣਾਉਂਦਾ ਰਹਾਂਗਾ। ਮੈਂ ਉਹਨਾਂ ਦੇ ਨਾਲ ਅੱਤਵਾਦ ਵਿੱਤਪੋਸ਼ਣ ਦੇ ਮਾਮਲੇ 'ਤੇ ਵੀ ਕੰਮ ਕਰਾਂਗਾ।''
ਸਿਡਨੀ ਤੋਂ ਚੱਲ ਕੇ ਪਹਿਲੀ ਨਵੀਂ ਇੰਟਰਸਿਟੀ ਫਲੀਟ ਟਰੇਨ ਪਹੁੰਚੀ ਲਾਈਟਗੌ
NEXT STORY