ਵਾਸ਼ਿੰਗਟਨ (ਭਾਸ਼ਾ) : ਬਾਈਡੇਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਮੁਹਿੰਮ ਨੂੰ 31 ਅਗਸਤ ਤੱਕ ਪੂਰਾ ਕਰਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਵ੍ਹਾਈਟ ਹਾਊਸ, ਵਿਦੇਸ਼ ਮੰਤਰਾਲਾ ਅਤੇ ਪੈਂਟਾਗਨ ਦੇ ਅਧਿਕਾਰੀਆਂ ਮੁਤਾਬਕ ਕਾਬੁਲ ਹਵਾਈਅੱਡੇ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਵਿਸਥਾਰ ਦੇਣ ’ਤੇ ਆਖ਼ਰੀ ਫ਼ੈਸਲਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਲੈਣਾ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਾਨ ਨੇ ਵ੍ਹਾਈਟ ਹਾਊਸ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਇਹ ਪ੍ਰਕਿਰਿਆ ਕਿਵੇਂ ਅੱਗੇ ਵਧੇਗੀ, ਇਸ ’ਤੇ ਆਖ਼ਰੀ ਫ਼ੈਸਲਾ ਖੁਦ ਰਾਸ਼ਟਰਪਤੀ ਦੇ ਇਲਾਵਾ ਕੋਈ ਹੋਰ ਨਹੀਂ ਲੈ ਸਕਦਾ।’ ਤਾਲਿਬਾਨ ਵੱਲੋਂ ਤੈਅ ਕੀਤੀ ਗਈ 31 ਅਗਸਤ ਦੀ ਡੈੱਡਲਾਈਨ ’ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸੁਲਿਵਾਨ ਨੇ ਇਹ ਕਿਹਾ। ਕਾਬੁਲ ਹਵਾਈਅੱਡੇ ’ਤੇ ਇਸ ਸਮੇਂ 5800 ਅਮਰੀਕੀ ਫ਼ੌਜੀ ਮੌਜੂਦ ਹਨ ਜੋ ਮੁੱਖ ਰੂਪ ਨਾਲ ਆਪਣੇ ਨਾਗਰਿਕਾਂ ਅਤੇ 20 ਸਾਲ ਤੱਕ ਅਮਰੀਕਾ ਦੀ ਮਦਦ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਕੱਢਣ ਵਿਚ ਲੱਗੇ ਹਨ।
ਇਹ ਵੀ ਪੜ੍ਹੋ: ਤਾਲਿਬਾਲ ਨੇ ਦਿੱਤੀ ਅਮਰੀਕਾ ਨੂੰ ਧਮਕੀ, ਕਿਹਾ- ਅਫ਼ਗਾਨਿਸਤਾਨ ਨਾ ਛੱਡਿਆ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ
ਸੁਲਿਵਾਨ ਨੇ ਕਿਹਾ, ‘ਰਾਸ਼ਟਰਪਤੀ ਦਾ ਮੰਨਣਾ ਹੈ ਕਿ ਅਸੀਂ ਚੰਗੀ ਤਰੱਕੀ ਕਰ ਰਹੇ ਹਾਂ। ਦਰਜਨਾਂ ਉਡਾਣਾਂ ਵਿਚ ਹਜ਼ਾਰਾਂ ਲੋਕਾਂ ਨੂੰ ਉਸ ਦੇਸ਼ ਵਿਚੋਂ ਕੱਢਿਆ ਗਿਆ ਹੈ। ਸਾਡਾ ਮੰਨਣਾ ਹੈ ਕਿ ਅੱਜ ਅਤੇ ਆਉਣ ਵਾਲੇ ਦਿਨਾਂ ਵਿਚ ਅਸੀਂ ਹੋਰ ਚੰਗਾ ਕੰਮ ਕਰਾਂਗੇ ਅਤੇ ਜਿਵੇਂ ਕਿ ਮੈਂ ਕਿਹਾ, ਉਹ ਹਰ ਦਿਨ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਜਿਵੇਂ-ਜਿਵੇਂ ਇਹ ਪ੍ਰਕਿਰਿਆ ਅੱਗੇ ਵਧੇਗੀ, ਉਹ ਫ਼ੈਸਲਾ ਲੈਣਗੇ।’ ਪੈਂਟਾਗਨ ਵਿਚ ਰੱਖਿਆ ਮੰਤਰਾਲਾ ਦੇ ਪ੍ਰੈਸ ਸਕੱਤਰ ਜਾਨ ਕਿਰਬੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਤਾਲਿਬਾਨ ਦੇ ਬੁਲਾਰੇ ਵੱਲੋਂ 31 ਅਗਸਤ ਦੀ ਡੈੱਡਲਾਈਨ ’ਤੇ ਦਿੱਤੇ ਗਏ ਬਿਆਨ ਦੇਖੇ ਹਨ।
ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਉਸ ਵਿਚਾਰ ਨੂੰ ਸਮਝਦੇ ਹਾਂ। ਸਾਡਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਥੋਂ ਬਾਹਰ ਕੱਢਣਾ ਹੈ। ਹਾਲਾਂਕਿ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਕੱਲ ਜ਼ਿਆਦਾ ਸੰਖਿਆ ਵਿਚ ਲੋਕਾਂ ਨੂੰ ਕੱਢ ਸਕੇ ਪਰ ਇਸ ’ਤੇ ਅਸੀਂ ਰੁਕਣ ਵਾਲੇ ਨਹੀਂ ਹਾਂ। ਸਾਡਾ ਧਿਆਨ ਇਸ ’ਤੇ ਕੇਂਦਰਿਤ ਹੈ ਕਿ ਮਹੀਨੇ ਦੇ ਅੰਤ ਤੱਕ ਅਸੀਂ ਕਿੰਨਾ ਚੰਗਾ ਕਰ ਸਕਦੇ ਹਾਂ।’ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ, ‘ਇਹ ਮੁਹਿੰਮ ਕਦੋਂ ਸਮਾਪਤ ਹੋਵੇਗੀ, ਇਸ ’ਤੇ ਰਾਸ਼ਟਰਪਤੀ ਬਾਈਡੇਨ ਨੂੰ ਆਖ਼ਰੀ ਫ਼ੈਸਲਾ ਕਰਨਾ ਹੈ। ਮੈਂ ਤੁਹਾਨੂੰ ਦੱਸ ਸਕਦਾ ਹਾ ਕਿ ਸਾਡਾ ਟੀਚਾ ਜਲਦ ਤੋਂ ਜਲਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕੱਢਣਾ ਹੈ।’
ਇਹ ਵੀ ਪੜ੍ਹੋ: 20 ਵਰ੍ਹਿਆਂ ਦੀ ਲੜਾਈ ’ਚ ਤਾਲਿਬਾਨ ਨੂੰ ਡਰੱਗਸ, ਲੁੱਟ-ਖੋਹ ਅਤੇ ਖਾੜੀ ਦੇਸ਼ਾਂ ਨੇ ਬਣਾਇਆ ਤਾਕਤਵਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਵੀ ਤਾਲਿਬਾਨ ਨਾਲ ਨਿਵੇਸ਼ ਲਈ ਤਿਆਰ, 30 ਲੱਖ ਕਰੋੜ ਡਾਲਰ ਦੀ ਹੈ ਅਫਗਾਨ ਖਣਿਜ ਸੰਪਦਾ
NEXT STORY