ਵਾਸ਼ਿੰਗਟਨ- ਅਮਰੀਕਾ ਤੇ ਜਰਮਨੀ ਨੇ ਤਾਇਵਾਨ ਮੁੱਦੇ 'ਤੇ ਚੀਨ ਦੇ ਨਾਲ ਵਿਵਾਦ 'ਚ ਲਿਥੁਆਨੀਆ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਬੀਜਿੰਗ ਵਲੋਂ ਇਸ ਛੋਟੇ ਜਿਹੇ ਬਾਲਟਿਕ ਦੇਸ਼ 'ਤੇ ਦਬਾਅ ਪਾਉਣਾ ਅਨੁਚਿਤ ਹੈ। ਦਰਅਸਲ ਲਿਥੁਆਨੀਆ ਨੇ ਪਿਛਲੇ ਸਾਲ ਵਿਲਨਿਯਮ 'ਚ ਤਾਇਵਾਨ ਨੂੰ ਤਾਈਪੇ ਦੇ ਨਾਂ ਦੀ ਬਜਾਏ ਆਪਣੇ ਹੀ ਨਾਂ 'ਤੇ ਦਫ਼ਤਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਇਹ ਇਕ ਅਜਿਹਾ ਕਦਮ ਹੈ ਜਿਸ ਨੂੰ ਚੁੱਕਣ ਨਾਲ ਦੁਨੀਆ ਦੇ ਜ਼ਿਆਦਾਤਰ ਦੇਸ਼ ਬਚਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਚੀਨ ਦੀ ਨਾਰਾਜ਼ਗੀ ਮੋਲ ਲੈਣੀ ਪੈ ਸਕਦੀ ਹੈ।
ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਤੇ ਉਸ ਨੂੰ ਕੋਈ ਡਿਪਲੋਮੈਂਟ ਪਛਾਣ ਨਹੀਂ ਦਿੰਦਾ ਹੈ। ਲਿਥੁਆਨੀਆ ਦੇ ਇਸ ਕਦਮ ਨਾਲ ਚੀਨ ਨਾਰਾਜ਼ ਹੋ ਗਿਆ ਤੇ ਉਸ ਨੇ ਵਿਲਨਿਯਮ ਤੋਂ ਆਪਣੇ ਰਾਜਦੂਤ ਬੁਲਾ ਲਿਆ ਤੇ ਬੀਜਿੰਗ ਤੋਂ ਲਿਥੁਆਨੀਆ ਦੇ ਰਾਜਦੂਤ ਨੂੰ ਦੇਸ਼ ਤੋਂ ਜਾਣ ਲਈ ਕਹਿ ਦਿੱਤਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਜਰਮਨੀ ਦੀ ਆਪਣੀ ਬਰਾਬਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਲਿਥੁਆਨੀਆ 'ਤੇ ਦਬਾਅ ਪਾਉਣ ਨਾਲ ਚੀਨ ਦੀ ਸਰਕਾਰ ਦੇ ਕਦਮ ਨਾਲ ਉਹ ਚਿੰਤਿੰਤ ਹਨ।
ਇਸ ਦੇਸ਼ ਦੀ ਆਬਾਦੀ 30 ਲੱਖ ਤੋਂ ਵੀ ਘੱਟ ਹੈ। ਜਰਮਨੀ ਦੀ ਵਿਦੇਸ਼ ਮੰਤਰੀ ਏਨਾਲੇਨਾ ਬੇਰਬੋਕ ਨੇ ਕਿਹਾ ਕਿ ਯੂਰਪੀ ਹੋਣ ਦੇ ਨਾਅਤੇ ਅਸੀਂ ਲਿਥੁਆਨੀਆ ਦੇ ਪ੍ਰਤੀ ਇਕਜੁੱਟਤਾ ਪ੍ਰਗਟ ਕਰਦੇ ਹਾਂ। ਬਿਲੰਕਨ ਨੇ ਕਿਹਾ ਕਿ ਚੀਨ ਯੂਰਪੀ ਤੇ ਅਮਰੀਕੀ ਕੰਪਨੀਆਂ 'ਤੇ ਦਬਾਅ ਪਾ ਰਿਹਾ ਹੈ ਕਿ ਉਹ ਲਿਥੁਆਨੀਆ 'ਚ ਬਣੇ ਕੰਪੋਨੈਂਟਸ ਤੋਂ ਉਤਪਾਦਨ ਬਣਾਉਣਾ ਬੰਦ ਕਰਨ ਜਾਂ ਚੀਨੀ ਬਾਜ਼ਾਰ 'ਚ ਪਹੁੰਚ ਖਤਮ ਹੋਣ ਦੇ ਖਤਰੇ ਦਾ ਸਾਹਮਣਾ ਕਰਨ।
ਚੀਨ 'ਚ ਜਨਮ ਦਰ ਇੱਕ ਪ੍ਰਤੀਸ਼ਤ ਤੋਂ ਵੀ ਘੱਟ, ਜਨਸੰਖਿਆ ਸੰਕਟ ਦਾ ਸੰਕੇਤ
NEXT STORY