ਵਾਸ਼ਿੰਗਟਨ - ਅਮਰੀਕੀ ਫੌਜ ਦੇ ਜਵਾਨਾਂ ਨੂੰ ਹੁਣ ਜੰਗ ਦੇ ਮੈਦਾਨ 'ਚ ਬਿਜਲੀ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ। ਅਮਰੀਕੀ ਫੌਜ ਰੋਬੋਟਿਕ ਰਿਸਰਚ ਕੰਪਨੀ ਐੱਲ. ਐੱਲ. ਸੀ. ਦੇ ਨਾਲ ਮਿਲ ਕੇ ਸੈਂਸਰਡ ਬੂਟ ਦਾ ਸੋਲ ਤਿਆਰ ਕਰ ਰਹੀ ਹੈ ਜੋ ਪੈਦਲ ਚੱਲਣ ਦੌਰਾਨ ਬਿਜਲੀ ਬਣਾਵੇਗਾ। ਖਾਸ ਗੱਲ ਇਹ ਹੈ ਕਿ ਇਸ ਦੇ ਜ਼ਰੀਏ ਜੰਗ ਦੇ ਮੈਦਾਨ 'ਚ ਜਵਾਨਾਂ ਦੇ ਹਰ ਇਕ ਕਦਮ 'ਤੇ ਨਜ਼ਰ ਰੱਖੀ ਜਾ ਸਕਦੀ ਹੈ ਕਿਉਂਕਿ ਇਸ 'ਚ ਜੀ. ਪੀ. ਐੱਸ. ਲੱਗਾ ਹੋਵੇਗਾ। ਰੋਬੋਟਿਕ ਰਿਸਰਚ ਐੱਲ. ਐੱਲ. ਸੀ. ਨੂੰ ਅਮਰੀਕੀ ਸਰਕਾਰ ਨੇ ਹਾਲ ਹੀ 'ਚ ਇਕ ਕਰਾਰ ਦੇ ਤਹਿਤ 16.5 ਮਿਲੀਅਨ ਅਮਰੀਕੀ ਡਾਲਰ (ਕਰੀਬ 177 ਕਰੋੜ ਰੁਪਏ) ਦਾ ਬਜਟ ਜਾਰੀ ਕੀਤਾ ਹੈ।
ਕੰਪਨੀ ਇਸ ਨੂੰ ਬਣਾਉਣ ਲਈ ਵਾਰਲਾਕ ਤਕਨੀਕ ਦਾ ਇਸਤੇਮਾਲ ਕਰੇਗੀ। ਜਾਣਕਾਰਾਂ ਦਾ ਮੰਨਣਾ ਹੈ ਕਿ ਇਨਸੋਲ ਤਕਨੀਕ ਨਾਲ ਲੈੱਸ ਬੂਟ ਨੂੰ ਪਾ ਕੇ ਜਦ ਜਵਾਨ ਚਲੇਗਾ ਤਾਂ ਦਬਾਅ ਪੈਣ ਨਾਲ ਬਿਜਲੀ ਪੈਦਾ ਹੋਵੇਗੀ ਜੋ ਉਸ 'ਚ ਲੱਗੇ ਜਨਰੇਟਰਸ 'ਚ ਇਕੱਠੀ ਹੋਵੇਗੀ। ਇਸ ਬਿਜਲੀ ਨਾਲ ਜਵਾਨ ਆਪਣੇ ਕੋਲ ਮੌਜੂਦ ਜ਼ਰੂਰੀ ਉਪਕਰਣਾਂ, ਜਿਵੇਂ ਸੈਟੇਲਾਈਟ ਫੋਨ, ਟਾਰਚ ਦੇ ਨਾਲ ਆਪਣੇ ਗੈਜੇਟਸ ਨੂੰ ਵੀ ਚਾਰਜ ਕਰ ਸਕਦੇ ਹਨ। ਇਹ ਤਕਨੀਕ ਪ੍ਰਭਾਵੀ ਹੁੰਦੀ ਹੈ ਤਾਂ ਜਵਾਨਾਂ ਨੂੰ ਦੂਰ ਦੇ ਇਲਾਕਿਆਂ ਤੋਂ ਵੀ ਆਪਣੀ ਯੂਨਿਟ ਜਾਂ ਪਰਿਵਾਰ ਦੇ ਲੋਕਾਂ ਨਾਲ ਵੀ ਸੰਪਰਕ ਬਣਾਉਣ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਸੀ-5 ਆਈ. ਐੱਸ. ਆਰ. ਦਾ ਪੇਟੈਂਟ ਪ੍ਰੋਡੱਕਟ
ਇਨਸੋਲ ਤਕਨਾਲੋਜੀ ਦੀ ਖੋਜ ਫੌਜ ਦੇ ਸੀ-5 ਆਈ. ਐੱਸ. ਆਰ. (ਕਮਾਂਡ, ਕੰਟਰੋਲ, ਕਮਿਊਨਿਕੇਸ਼ਨ, ਕੰਪਿਊਟਰ, ਕਾਮਬੈੱਟ, ਸਿਸਟਮ, ਇੰਟੈਲੀਜੈਂਸ, ਸਰਵਿਲਾਂਸ ਰਿਕਾਨਸਾਇਸੈਂਸ) ਨੇ ਕੀਤੀ ਹੈ ਜੋ ਉਸ ਦਾ ਪੇਟੈਂਟ ਪ੍ਰੋਡੱਕਟ ਹੈ। ਸੀ-5 ਆਈ. ਐੱਸ. ਆਰ. ਸੈਂਟਰ ਦੇ ਮੈਕੇਨਿਕਲ ਇੰਜੀਨੀਅਰ ਨਾਥਨ ਸ਼ਾਰਪਸ ਨੇ ਦੱਸਿਆ ਕਿ ਅਮਰੀਕੀ ਫੌਜ ਦੇ ਜਵਾਨਾਂ ਲਈ ਇਕ ਇਨਸੋਲ ਤਕਨੀਕ ਦੇ ਨਾਲ ਵਿਸ਼ੇਸ਼ ਸੂਟ ਬਣਾਉਣ ਦੀ ਯੋਜਨਾ ਹੈ, ਜਿਸ 'ਤੇ ਦਬਾਅ ਪੈਣ ਨਾਲ ਉਸ 'ਚ ਲੱਗਾ ਰੋਲਰ ਤੇਜ਼ੀ ਨਾਲ ਘੁਮੇਗਾ ਅਤੇ ਬਿਜਲੀ ਪੈਦਾ ਹੋਵੇਗੀ।
ਜੰਗ ਦੇ ਮੈਦਾਨ 'ਚ ਸਮੱਸਿਆ ਨੂੰ ਘੱਟ ਕਰਨਾ 'ਟੀਚਾ'
ਸਾਇੰਸਦਾਨਾਂ ਨੇ 2017 'ਚ ਇਸਤੇਮਾਲ ਦੇ ਤੌਰ 'ਤੇ ਬੈਟਰੀ ਦੀ ਮਦਦ ਨਾਲ ਅਜਿਹੀ ਤਕਨੀਕ ਬਣਾਈ ਸੀ। ਇਸ ਨਾਲ ਜ਼ਰੂਰੀ ਗੈਜੇਟਸ ਨੂੰ ਚਾਰਜ ਕੀਤਾ ਜਾ ਸਕਦਾ ਸੀ ਪਰ ਬੈਟਰੀ ਦਾ ਭਾਰ ਜ਼ਿਆਦਾ ਹੋਣ ਦੇ ਚੱਲਦੇ ਜੰਗ ਦੇ ਮੈਦਾਨ 'ਚ ਇਹ ਜਵਾਨਾਂ ਲਈ ਠੀਕ ਨਹੀਂ ਸੀ। ਇਸੇ ਤਰ੍ਹਾਂ 2016 'ਚ ਅਮਰੀਕੀ ਮਰੀਨ ਨੇ ਐਲਾਨ ਕੀਤਾ ਸੀ ਕਿ ਉਹ ਜਵਾਨਾਂ ਲਈ ਵਿਸ਼ੇਸ਼ ਪੈਂਟ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਪਾ ਕੇ ਚੱਲਦੇ ਵੇਲੇ ਬਿਜਲੀ ਬਣੇਗੀ। ਅਮਰੀਕੀ ਮਰੀਨ ਨੇ ਇਸ ਨੂੰ 'ਪਾਵਰ ਵਾਲਕ' ਦਾ ਨਾਂ ਦਿੱਤਾ ਸੀ।
ਮਿਸ਼ਨ ਨੂੰ ਲੱਗਾ ਸਕਦੈ ਜ਼ਿਆਦਾ ਸਮਾਂ
ਅਮਰੀਕਾ ਦੇ ਨੈਟਿਕ ਸੋਲਜ਼ਰ ਰਿਸਰਟ ਐਂਡ ਇੰਜੀਨੀਅਰਿੰਗ ਸੈਂਟਰ ਦੇ ਆਰਮੀ ਸਿਸਟਮ ਇੰਜੀਨੀਅਰ ਨੋਏਲ ਸੋਤੋ ਦਾ ਆਖਣਾ ਹੈ ਕਿ ਇਸ ਤਰ੍ਹਾਂ ਦੀ ਤਕਨੀਕ ਸਫਲ ਹੁੰਦੀ ਹੈ ਤਾਂ ਜਵਾਨਾਂ ਦੇ ਸਰੀਰ ਤੋਂ ਬਿਜਲੀ ਉਪਕਰਣਾਂ ਦਾ ਭਾਰ ਘੱਟ ਹੋਵੇਗਾ। ਜੰਗ ਦੇ ਮੈਦਾਨ 'ਚ ਮਿਸ਼ਨ ਨੂੰ ਹੋਰ ਜ਼ਿਆਦਾ ਸਮੇਂ ਮਿਲ ਸਕਦਾ ਹੈ ਕਿਉਂਕਿ ਜਵਾਨਾਂ ਕੋਲ ਜ਼ਰੂਰਤ ਦੀ ਬਿਜਲੀ ਉਪਲੱਬਧ ਰਹੇਗੀ।
ਕ੍ਰਿਸਮਸ 'ਤੇ ਇਸ ਦਾਦੇ ਨੇ ਆਪਣੇ ਪੋਤੇ-ਪੋਤੀਆਂ ਦੀ ਖੁਸ਼ੀ ਲਈ ਖਰੀਦੀ ਇਹ ਸਪੈਸ਼ਲ ਬੱਸ
NEXT STORY