ਵਾਸ਼ਿੰਗਟਨ - ਅਮਰੀਕਾ ਦੇ ਕਈ ਇਲਾਕਿਆਂ 'ਚ ਅਸ਼ਵੇਤ ਅਫਰੀਕੀਆਂ ਨੂੰ ਆਪਣੇ ਹੇਅਰ ਸਟਾਈਲ ਅਤੇ ਘੁੰਘਰਾਲੇ ਵਾਲਾਂ ਕਰਕੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲਾਂ ਤੋਂ ਇਲਾਵਾ ਕੰਮਕਾਜ ਵਾਲੀਆਂ ਥਾਂਵਾਂ 'ਤੇ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਇਸ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਵੀ ਉੱਠਦੀ ਰਹੀ ਹੈ। ਅਜਿਹੇ 'ਚ ਕੈਲੀਫੋਰਨੀਆ ਅਜਿਹਾ ਪਹਿਲਾ ਰਾਜ ਹੈ ਜਿਸ ਨੇ ਕੁਦਰਤੀ ਹੇਅਰ ਸਟਾਈਲ ਦੇ ਆਧਾਰ 'ਤੇ ਨਸਲੀ ਭੇਦਭਾਵ 'ਤੇ ਪਾਬੰਦੀ ਲਾ ਦਿੱਤੀ ਹੈ। ਰਾਜ ਵਿਧਾਨ ਸਭਾ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਨੂੰ ਪਾਸ ਹੋਣ 'ਤੇ ਗਵਰਨਰ ਕੋਲ ਜਾਣਾ ਹੈ।
ਲਾਸ ਏਜੰਲਸ ਦੀ ਡੈਮੋਕ੍ਰੇਟ ਸੈਨੇਟਰ ਹੋਲੀ ਮਿਸ਼ੇਲ ਨੇ ਇਸ ਦੇ ਲਈ ਕ੍ਰਾਊਨ ਐਕਟ ਨਾਂ ਦਾ ਬਿੱਲ ਪੇਸ਼ ਕੀਤਾ। ਕ੍ਰਾਊਨ ਐਕਟ ਦਾ ਪੂਰਾ ਨਾਂ 'ਕ੍ਰੀਏਟ ਅ ਰਿਸਪੈਕਟਫੁਲ ਐਂਡ ਓਪਨ ਵਰਕਪਲੇਸ ਫਾਰ ਨੈਚੂਰਲ ਹੇਅਰ' ਹੈ। ਮਿਸ਼ੇਲ ਨੇ ਬਿੱਲ ਪੇਸ਼ ਕਰਦੇ ਹੋਏ ਇਹ ਵੀ ਕਿਹਾ ਕਿ ਹੇਅਰ ਸਟਾਈਲ ਅਤੇ ਵਾਲਾਂ ਦੇ ਰੰਗ ਅਤੇ ਬਣਤਰ ਦੇ ਚੱਲਦੇ ਉਨ੍ਹਾਂ ਨੂੰ ਅਧਿਆਪਕਾਂ ਦੇ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਕਈ ਮਾਪੇ ਇਸ ਤੋਂ ਪਹਿਲਾਂ ਸ਼ਿਕਾਇਤ ਕਰ ਚੁੱਕੇ ਹਨ ਹੈ ਕਿ ਬੱਚਿਆਂ ਨੂੰ ਇਹ ਕਹਿ ਕੇ ਸਕੂਲ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਵਾਲ ਜੰਗਲੀ ਲੋਕਾਂ ਦੇ ਵਾਂਗ ਹਨ। ਬਿੱਲ 'ਚ ਅਮਰੀਕਾ 'ਚ ਅਸ਼ਵੇਤ ਵਿਰੋਧੀ ਰੰਗਭੇਦ ਦੇ ਇਤਿਹਾਸ ਦਾ ਜ਼ਿਕਰ ਵੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਿਵੇਂ ਅੱਜ ਵੀ ਕਈ ਅਮਰੀਕੀ ਯੂਰਪੀ ਸਰੀਰਕ ਬਣਤਰ ਨੂੰ ਮਾਪਦੰਡ ਮੰਨਦੇ ਹਨ।
ਭੇਦਭਾਵ ਦਾ ਪ੍ਰਸਤਾਵ ਨਿਊਜਰਸੀ ਦੀ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ। ਇਹ ਕਦਮ ਪਿਛਲੇ ਸਾਲ ਦਸੰਬਰ 'ਚ ਇਕ ਅਸ਼ਵੇਤ ਪਹਿਲਵਾਨ ਨੂੰ ਵਾਲਾਂ ਦੇ ਗਲਤ ਸਟਾਈਲ ਕਰਕੇ ਉਸ ਨੂੰ ਵਾਲ ਕਟਾਉਣ ਲਈ ਮਜ਼ਬੂਰ ਹੋਣਾ ਪਿਆ ਸੀ। ਫਰਵਰੀ 'ਚ ਨਿਊਯਾਰਕ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਸਕੂਲ, ਕਾਰਜ ਸਥਾਨਾਂ ਜਾਂ ਰਹਿਣ ਦੀਆਂ ਥਾਂਵਾਂ 'ਤੇ ਵਾਲਾਂ ਅਤੇ ਹੇਅਰ ਸਟਾਈਲ ਦੇ ਚੱਲਦੇ ਹੋਣ ਵਾਲੇ ਕਿਸੇ ਨਸਲੀ ਭੇਦਭਾਵ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਸ ਬੈਕਟੀਰੀਆ ਦੇ ਸੇਵਨ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਹੋਵੇਗਾ ਘੱਟ
NEXT STORY