ਵਾਸ਼ਿੰਗਟਨ (ਭਾਸ਼ਾ): ਅਮਰੀਕੀ ਕਾਂਗਰਸ ਵਿਚ ਇਕ ਪ੍ਰਸਤਾਵ ਪੇਸ਼ ਕਰਕੇ ਅਫਗਾਨਿਸਤਾਨ ਵਿਚ ਰਹਿ ਰਹੇ ਹਿੰਦੂਆਂ ਤੇ ਸਿੱਖਾਂ ਨੂੰ 'ਸੰਕਟਗ੍ਰਸਤ ਘੱਟ ਗਿਣਤੀ' ਕਰਾਰ ਦਿੱਤਾ ਗਿਆ ਹੈ। ਪ੍ਰਸਤਾਵ ਵਿਚ ਮੰਗ ਕੀਤੀ ਗਈ ਹੈ ਕਿ ਅਫਗਾਨਿਸਤਾਨ ਦੇ ਪੀੜਤ ਹਿੰਦੂਆਂ ਤੇ ਸਿੱਖਾਂ ਨੂੰ ਅਮਰੀਕਾ ਵਿਚ ਵਸਾਇਆ ਜਾਵੇ।
ਹੇਠਲੇ ਸਦਨ ਦੇ ਪ੍ਰਤੀਨਿਧੀ ਸਭਾ ਵਿਚ ਇਹ ਪ੍ਰਸਤਾਵ ਸੰਸਦ ਮੈਂਬਰ ਜੈਕੀ ਸਪੀਅਰ ਤੇ ਹੋਰ 7 ਸਹਿ-ਪ੍ਰਾਯੋਜਕ ਮੈਂਬਰਾਂ ਨੇ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸਤਾਵ ਅਫਗਾਨਿਸਤਾਨ ਦੇ ਹਿੰਦੂਆਂ ਤੇ ਸਿੱਖਾਂ ਨੂੰ ਸ਼ਰਣਾਰਥੀ ਸੁਰੱਖਿਆ ਦੇਣ ਦਾ ਸਮਰਥਨ ਕਰਦਾ ਹੈ ਤੇ ਭਾਈਚਾਰੇ ਦੇ ਮੈਂਬਰਾਂ ਵਲੋਂ ਸਾਹਮਣਾ ਕੀਤੇ ਜਾ ਰਹੇ 'ਸੰਸਥਾਗਤ ਧਾਰਮਿਕ ਸ਼ੋਸ਼ਣ, ਭੇਦਭਾਵ ਤੇ ਹੋਂਦ ਦੇ ਖਤਰੇ ਨੂੰ ਉਜਾਗਰ ਕਰਦਾ ਹੈ।' ਪ੍ਰਸਤਾਵ ਵਿਚ ਕਿਹਾ ਗਿਆ ਹੈ, 'ਹਿੰਦੂ ਤੇ ਸਿੱਖ ਅਫਗਾਨਿਸਤਾਨ ਦੇ ਮੂਲ ਨਿਵਾਸੀ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਆ ਕਰਨਾ ਪੈ ਰਿਹਾ ਹੈ।
ਆਸਟਰੇਲੀਆਈ ਪੀ.ਐੱਮ. ਦਾ ਵਾਅਦਾ: 2.5 ਕਰੋੜ ਲੋਕਾਂ ਨੂੰ ਮੁਫਤ ਵੰਡਾਂਗੇ ਕੋਰੋਨਾ ਵੈਕਸੀਨ
NEXT STORY